ਵਾਰਿਸ ਭਰਾਵਾਂ ਦੀ ‘ਪਾਣੀ ਦੀ ਹੂਕ’ ਡਾਕੂਮੈਂਟਰੀ ਰਿਲੀਜ਼

0
300

ਜਲੰਧਰ (ਮਲਿਕ)- ਅੱਜ ਪ੍ਰੈਸ ਕਲੱਬ ਵਿੱਚ ਵਾਰਿਸ ਭਰਾਵਾਂ ਦੀ ਹੂਕ ਨਾਲ ਸ਼ਿੰਗਾਰੀ ‘ਪਾਣੀ ਦੀ ਹੂਕ’ ਡਾਕੂਮੈਂਟਰੀ ਰਿਲੀਜ ਕੀਤੀ ਗਈ। ਇਸ ਡਾਕੂਮੈਂਟਰੀ ਬਾਰੇ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨੇ ਇਸਨੂੰ ਛੋਹਿਆ ਹੈ ਪਰ ਜਿਸ ਤਰੀਕੇ ਨਾਲ ਵਾਰਿਸ ਭਰਾਵਾਂ ਨੇ ਇਸ ਸਾਰੇ ਪ੍ਰੋਜੈਕਟ ਉਤੇ ਕੰਮ ਕੀਤਾ ਉਹ ਆਪਣੀ ਮਿਸਾਲ ਆਪ ਹੈ। ਪ੍ਰੈੱਸ ਕਲੱਬ ਵਿੱਚ ਇਸ ‘ਪਾਣੀ ਦੀ ਹੂਕ’ ਡਾਕੂਮੈਂਟਰੀ ਦਾ ਇਕ ਪੋਸਟਰ ਵੀ ਰਿਲੀਜ ਕੀਤਾ ਗਿਆ। ਵਾਰਿਸ ਭਰਾਵਾਂ ਬਾਰੇ ਬੋਲਦਿਆਂ ਪ੍ਰੈੱਸ ਕਲੱਬ ਦੇ ਪ੍ਰਧਾਨ ਲਖਵਿੰਦਰ ਸਿੰਘ ਜੋਹਲ ਨੇ ਆਖਿਆ ਕਿ ਇਹ ਇਕ ਅਜਿਹਾ ਉਦਮ ਹੈ ਜਿਸ ਉਤੇ ਸਾਰੇ ਲੋਕਾਂ ਨੂੰ ਪੜਚੋਲ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਧਰਤੀ ਵਿਚੋਂ ਮਿਲਣ ਵਾਲਾ ਇਹ ਅਮਿ੍ਰਤ ਅੱਜ ਕੱਲ ਜ਼ਹਿਰ ਬਣਦਾ ਜਾ ਰਿਹਾ ਹੈ। ਜਿਸਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਵੀ ਉਠਾਇਆ ਸੀ। ਜੋਹਲ ਨੇ ਅੱਗ ਆਖਿਆ ਕਿ ਪਿਛਲੇ 25 ਸਾਲਾਂ ਤੋਂ ਜਿਵੇਂ ਵਾਰਿਸ ਭਰਾਵਾਂ ਦੀ ਗਾਇਕੀ ਦਾ ਜਲਵਾ ਬਰਕਰਾਰ ਹੈ ਉਸਦੀ ਤਾਰੀਫ ਕਰਨੀ ਬਣਦੀ ਹੈ। ਅੱਜ ਪ੍ਰੈੱਸ ਕਾਨਫਰੰਸ ਵਿੱਚ ਖੱਚਾ-ਖੱਚ ਭਰੇ ਹਾਲ ਵਿੱਚ ਪਾਣੀ ਦੀ ਹੂਕ ਡਾਕੂਮੈਂਟਰੀ ਬਾਰੇ ਜਿਹੜੀ ਕਲਿਪ ਦਿਖਾਈ ਗਈ ਉਸ ਤੋਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਵਾਰਿਸ ਭਰਾ ਪੰਜਾਬ ਦੇ ਲੋਕਾਂ ਬਾਰੇ ਕਿੰਨੇ ਸੰਜੀਦਾ ਹਨ। ਇਸ ਮੌਕੇ ਦੀਪਕ ਬਾਲੀ ਹੋਰਾਂ ਨੇ ਵੀ ਆਪਣੇ ਵਿਚਾਰ ਵਾਰਿਸ ਭਰਾਵਾਂ ਬਾਰੇ ਦੱਸੇ ਅਤੇ ਕਿਹਾ ਕਿ ਉਨ੍ਹਾਂ ਦੀ ਗਾਇਕੀ ਵਿੱਚ ਜੋ ਹੂਕ ਹੈ ਉਸਦਾ ਹੀ ਇਹ ਸਿੱਟਾ ਹੈ ਕਿ ਉਨ੍ਹਾਂ ਨੂੰ ਇਸ ਨਿਗਰਦੀ ਜਾ ਰਹੀ ਹਾਲਾਤ ਬਾਰੇ ਕੰਮ ਕਰਨਾ ਪਿਆ। ਮਨਮੋਹਨ ਵਾਰਿਸ ਦੇ ਨਾਲ ਇਸ ਮੌਕੇ ਉਨ੍ਹਾਂ ਦੇ ਵੀਰ ਸੰਗਤਾਰ ਅਤੇ ਕਮਲਹੀਰ ਵੀ ਸਨ। ਜਿਨ੍ਹਾਂ ਨੇ ਕਈ ਅਜਿਹੇ ਸੱਭਿਆਚਾਰਕ ਗੀਤ ਗਾਏ ਹਨ ਜਿਨ੍ਹਾਂ ਦੀ ਮਿਸਾਲ ਦੇਣੀ ਬਣਦੀ ਹੈ। ਪ੍ਰੈੱਸ ਕਾਨਫਰੰਸ ਵਿੱਚ ਮੌਜੂਦ ਕੈਨੇਡਾ ਤੋਂ ਆਏ ਕੁਝ ਮਹਿਮਾਨਾਂ ਨੇ ਵੀ ਵਾਰਸ ਭਰਾਵਾਂ ਦੀ ਗਾਇਕੀ ਬਾਰੇ ਜਾਗਰੂਕ ਕੀਤਾ। ਇਸ ਮੌਕੇ ਸਟੇਜ ਸੈਕਟਰੀ ਦੇ ਤੌਰ ਉਤੇ ਪੱਤਰਕਾਰ ਵਰਨ ਸਿੰਘ ਟਹਿਣਾ ਨੇ ਫਰਜ ਨਿਭਾਏ।

LEAVE A REPLY