ਰਿਟਾਇਰਡ ਚੀਫ ਜਸਟਿਸ ਰਜਿੰਦਰ ਸੱਚਰ ਦੇ ਜਨਮ ਦਿਨ ਤੇ ਸਮਾਗਮ 22 ਨੂੰ

0
237

ਜਲੰਧਰ (ਰਮੇਸ਼ ਗਾਬਾ, ਕਰਨ)- ਸ਼ੋਸਲਿਸਟ ਪਾਰਟੀ ਇੰਡੀਆ ਦੀ ਸੂਬਾ ਇਕਾਈ ਵੱਲੋਂ 22 ਦਸੰਬਰ ਨੂੰ ਮੌਲਵੀ ਬਰਕਤ ਉਲਾ ਸੈਮੀਨਾਰ ਹਾਲਸ, ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿੱਚ ਵਿਚਾਰ ਗੋਸ਼ਟੀ ਰੱਖੀ ਗਈ ਹੈ। ਇਸ ਵਿੱਚ ਸੰਵਿਧਾਨਕ ਸੰਸਥਾਵਾਂ ਅਤੇ ਕਦਰਾਂ ਕੀਮਤਾਂ ਤੇ ਹੋ ਰਹੇ ਹਮਲਿਆਂ ਨੂੰ ਕਿਵੇਂ ਰੋਕੀਏ, ਸਬੰਧੀ ਵਿਚਾਰ ਚਰਚਾ ਹੋਵੇਗੀ। ਜਿਸ ਵਿੱਚ ਡਾ. ਪਰੇਮ ਸਿੰਘ, ਰਾਸ਼ਟਰੀ ਪ੍ਰਧਾਨ ਸ਼ੋਸਲਿਸਟ ਪਾਰਟੀ (ਇੰਡੀਆ), ਐਨ.ਡੀ. ਪੰਢੋਲੀ, ਉਪ ਪ੍ਰਧਾਨ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀ, ਪ੍ਰੋ. ਜਗਮੋਹਨ ਸਿੰਘ ਲੁਧਿਆਣਾ, ਪ੍ਰੋ. ਐਸ.ਐਸ. ਛੀਨਾ (ਅੰਮਿ੍ਰਤਸਰ), ਅਤੇ ਸ੍ਰੀਮਤੀ ਰਜਿੰਦਰ ਕੌਰ ਦਾਨੀ, ਰਾਸ਼ਟਰੀ ਮੈਂਬਰ ਰਾਸ਼ਟਰੀ ਕੌਸਲ ਅਤੇ ਐਸ.ਪੀ. ਸਿੰਘ ਆਪਣੇ ਵਿਚਾਰ ਪ੍ਰਗਟ ਕਰਨਗੇ। ਇਸ ਸਮਾਗਮ ਦੀ ਪ੍ਰਧਾਨਗੀ ਸ੍ਰੀ ਬਲਵੰਤ ਸਿੰਘ ਖੇੜਾ, ਰਾਸ਼ਟਰੀ ਉਪ ਪ੍ਰਧਾਨ ਸ਼ੋਸਲਿਸਟ ਪਾਰਟੀ (ਇੰਡੀਆ) ਕਰਨਗੇ। ਸੂਬਾ ਪ੍ਰਧਾਨ ਰਜਿੰਦਰਪ ਸਿੰਘ ਅਨਸ਼ਾਹੀਆ ਨੇ ਦੱਸਿਆ ਕਿ ਪਿਛਲੇ ਦਿਨੀ ਪੰਜਾਬ ਦੇ ਰਾਜਪਾਲ ਸ੍ਰੀ ਬੀ.ਪੀ. ਸਿੰਘ ਬਦਨੌਰ ਨੂੰ ਸ਼ੋਸਲਿਸਟ ਪਾਰਟੀ ਦੇ ਵਫਦ ਵੱਲੋਂ ਇਕ ਮੈਮੋਰੰਡਮ ਦਿੱਤਾ ਗਿਆ ਇਸ ਮੈਮੋਰੰਡਮ ਵਿੱਚ ਪੰਜਾਬ ਵਿੱਚ 73-74 ਵੀ ਸੋਧ ਅਨੁਸਾਰ ਸਥਾਨਕ ਸਰਕਾਰਾਂ ਦੇ ਅਦਾਰਿਆਂ ਨੂੰ 29 ਪ੍ਰਸ਼ਾਸਨਿਕ ਅਧਿਕਾਰ ਨਾ ਦੇਣ ਤੇ ਰੋਸ ਪ੍ਰਗਟ ਕੀਤਾ ਅਤੇ ਪ੍ਰਾਥਨਾ ਕੀਤੀ ਕਿ ਰਾਜਪਾਲ ਜੰਮੂ ਅਤੇ ਕਸ਼ਮੀਰ ਵਾਂਗ ਇਥੇ ਵੀ ਸਿਆਸੀ ਦਲਾਂ ਨੂੰ ਚੋਣ ਨਿਸ਼ਾਨਾ ਤੇ ਪੰਚਾਇਤੀ ਚੋਣਾਂ ਨਾਂ ਲੜਨ ਲਈ ਪਹਿਲ ਕਰਨ ਨੂੰ ਕਿਹਾ। ਸੰਵਿਧਾਨ ਅਨੁਸਾਰ ਪੰਜਾਬ ਵਿੱਚ 1960 ਐਕਟ ਮੁਤਾਬਿਕ ਮੁਫਤ ਤੇ ਲਾਜਮੀ ਸਿੱਖਿਆ ਲਈ ਕਾਨੂੰਨ ਬਣਿਆ ਹੋਇਆ ਹੈ ਪ੍ਰੰਤੂ ਉਸ ਉਪਰ ਅਮਲ ਨਹੀਂ ਹੋਇਆ. ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ਦੀਆਂ ਕੀਮਤਾਂ ਲਾਗੂ ਕਰਨ ਤੇ ਜ਼ੋਰ ਦਿੱਤਾ ਗਿਆ। ਪੰਜਾਬ ਦੇ ਮੌਜੂਦਾ ਜਲ ਸੰਕਟ ਅਤੇ ਪ੍ਰਦੂਸ਼ਨ ਦੇ ਮੁੱਦੇ ਹੱਲ ਕਰਨ ਲਈ ਜ਼ੋਰ ਦਿੱਤਾ। ਪੰਜਾਬ ਭਰ ਦੇ ਦਫਤਰਾਂ ਅਤੇ ਅਦਾਲਤਾਂ ਤੇ ਸਕੂਲਾਂ ਵਿੱਚ ਪੰਜਾਬੀ ਨੂੰ ਪੂਰਨ ਰੂਪ ਵਿੱਚ ਲਾਗੂ ਨਾ ਕਰਨ ਤੇ ਰੋਸ ਪ੍ਰਗਟ ਕੀਤਾ ਗਿਆ।

LEAVE A REPLY