ਰਾਮਾਮੰਡੀ ਵਿੱਚ ਔਰਤ ਕੋਲੋਂ ਲੱਖਾਂ ਦੀ ਲੁੱਟ

0
134

ਜਲੰਧਰ (ਰਮੇਸ਼ ਗਾਬਾ)- ਰਾਮਾਮੰਡੀ ਪੁੱਲ ਦੇ ਕੋਲ ਆਟੋ ਸਵਾਰ ਔਰਤ ਕੋਲੋਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਗਏ। ਜੋਗਿੰਦਰ ਨਗਰ ਦੀ ਰਹਿਣ ਵਾਲੀ ਕਰਮਜੀਤ ਕੌਰ ਨੇ ਦੱਸਿਆ ਕਿ ਉਸਦੇ ਪਰਸ ਵਿੱਚ ਤੀਹ-ਚਾਲੀ ਡਾਲਰ ਅਤੇ ਕਰੀਬ ਇੱਕ ਲੱਖ ਰੁਪਏ ਅਤੇ ਜਰੂਰੀ ਕਾਗਜਾਤ ਪਏ ਸਨ। ਕਰਮਜੀਤ ਕੌਰ ਨੇ ਦੱਸਿਆ ਕਿ ਉਹ ਵਿਦੇਸ਼ ਤੋਂ ਆਪਣੇ ਰਿਸ਼ਤੇਦਾਰ ਦੇ ਇੱਥੇ ਵਿਆਹ ਵਿੱਚ ਹਿੱਸਾ ਲੈਣ ਆਈ ਹੋਈ ਹੈ। ਰਾਮਾਮੰਡੀ ਦੀ ਪੁਲਿਸ ਜਾਂਚ ਲਈ ਪਹੁੰਚ ਗਈ ਸੀ ਅਤੇ ਲੁੱਟ ਵਾਲੀ ਜਗਾ ਦੇ ਆਲੇ ਦੁਆਲੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਸੀ।

LEAVE A REPLY