ਯਾਤਰੀਆਂ ਨੂੰ ਸਸਤੇ ‘ਚ ਦਿੱਲੀ ਏਅਰਪੋਰਟ ਤੱਕ ਸੈਰ ਕਰਾਏਗੀ ਵਾਲਵੋ

0
122

ਜਲੰਧਰ (ਰਮੇਸ਼ ਗਾਬਾ)- ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨਵੀਂ ਦਿੱਲੀ ‘ਚ ਯਾਤਰੀਆਂ ਨੂੰ ਘੱਟ ਕਿਰਾਏ ‘ਤੇ ਸਹੂਲਤ ਦੇਣ ਲਈ ਪੰਜਾਬ ਰੋਡਵੇਜ਼ ਹੁਣ ਨੈਸ਼ਨਲ ਟੂਰਿਸਟ ਪਰਮਿਟ ‘ਤੇ ਯਾਤਰੀਆਂ ਨੂੰ ਏਅਰਪੋਰਟ ਤੱਕ ਡਰਾਪ ਕਰੇਗਾ। ਪਿਛਲੇ ਏਅਰਪੋਰਟ ਅਥਾਰਿਟੀ ਵੱਲੋਂ ਪਨਬਸ ਦੀਆਂ ਵਾਲਵੋ ਬੱਸਾਂ ਨੂੰ ਜ਼ਬਤ ਕਰਨ ਤੋਂ ਬਾਅਦ ਪੈਦਾ ਵਿਵਾਦ ‘ਚ ਇੰਡੋ ਕੈਨੇਡੀਅਨ ਦਾ ਨਾਂ ਸਾਹਮਣੇ ਆਇਆ ਸੀ। ਇਸ ਨਾਲ ਨਜਿੱਠਣ ਲਈ ਸਰਕਾਰ ਨੇ ਇੰਡੋ-ਕੈਨੇਡੀਅਨ ਦਾ ਰਸਤਾ ਅਪਣਾਇਆ ਹੈ।
ਯਾਤਰੀਆਂ ਨੂੰ ਵਧੀਆ ਅਤੇ ਘੱਟ ਪੈਸਿਆਂ ‘ਚ ਲਗਜ਼ਰੀ ਸਹੂਲਤਾਂ ਲਈ ਤਿੰਨ ਨੈਸ਼ਨਲ ਟੂਰਿਸਟ ਪਰਮਿਟ ਖਰੀਦੇ ਹਨ ਜੋ ਬੱਸ ਸਟੈਂਡ ਦੇ ਬਾਹਰ ਰੋਡਵੇਜ਼ ਵਰਕਸ਼ਾਪ ਤੋਂ ਚੱਲੇਗੀ ਅਤੇ ਯਾਤਰੀਆਂ ਨੂੰ 1100 ਰੁਪਏ ਦੇ ਘੱਟ ਕਿਰਾਏ ‘ਤੇ ਦਿੱਲੀ ‘ਚ ਇੰਟਰਨੈਸ਼ਨਲ ਏਅਰਪੋਰਟ ‘ਤੇ ਛੱਡੇਗੀ। ਇੰਡੋ ਕੈਨੇਡੀਅਨ ਦੀਆਂ ਬੱਸਾਂ 3 ਹਜ਼ਾਰ ਰੁਪਏ ਤੱਕ ਚਾਰਜ ਕਰਦੀਆਂ ਹਨ। ਬੁੱਧਵਾਰ ਨੂੰ ਟਰÎਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਹੈ ਕਿ ਦੋ ਦਿਨਾਂ ਦੇ ਅੰਦਰ ਜਲੰਧਰ ਤੋਂ ਦਿੱਲੀ ਏਅਰਪੋਰਟ ਤੱਕ ਪਨਬਸਾਂ ਦੀ ਸਰਵਿਸ ਦੋਬਾਰਾ ਸ਼ੁਰੂ ਕੀਤੀ ਜਾਵੇਗੀ।

LEAVE A REPLY