ਜੋਜੋ ਜੌਹਲ ਵੱਲੋਂ ਸੁਖਬੀਰ ਬਾਦਲ, ਹਰਸਿਮਰਤ ਬਾਦਲ, ਮਜੀਠਿਆ ਅਤੇ ਹੋਰਾਂ ਖਿਲਾਫ ਮਾਨਹਾਨੀ ਦਾ ਕੇਸ ਦਰਜ

10 ਕਰੋੜ ਰੁਪਏ ਦੀ ਮਾਣਹਾਨੀ ਦਾ ਕੇਸ ਦਰਜ ਕੀਤਾ

0
172

ਚੰਡੀਗੜ (ਟੀ.ਐਲ.ਟੀ. ਨਿੳੂਜ਼)- ਪਿਛਲੇ ਵਿਧਾਨ ਸਭਾ ਚੋਣਾਂ ਦੋਰਾਨ ਚੋਣ ਪ੍ਰਚਾਰ ਦੇ ਦੌਰਾਨ ਗਲਤ ਇਲਜ਼ਾਮ ਲਗਾ ਕੇ ਮਾਣਹਾਨੀ ਕੀਤੇ ਜਾਣ ਦੀ ਗੱਲ ਕਹਿੰਦੇ ਹੋਏ ਕਾਂਗਰਸੀ ਨੇਤਾ ਮਨਪ੍ਰੀਤ ਸਿੰਘ ਬਾਦਲ ਦੀ ਪਤਨੀ ਦੇ ਭਰਾ ਜੈ ਜੀਤ ਸਿੰਘ ਉਰਫ ਜੋਜੋ ਜੌਹਲ ਨੇ 10 ਕਰੋੜ ਰੁਪਏ ਦੀ ਮਾਣਹਾਨੀ ਦਾ ਕੇਸ ਦਰਜ ਕੀਤਾ ਹੈ। ਇਹ ਕੇਸ ਜੋਜੋ ਜੌਹਲ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ , ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਿਕਰਮਜੀਤ ਸਿੰਘ ਮਜੀਠਿਆ ਸਮੇਤ ਕੁੱਝ ਹੋਰ ਅਕਾਲੀ ਨੇਤਾਵਾਂ ਖਿਲਾਫ ਦਰਜ ਕੀਤਾ ਹੈ। ਇਸ ਦੇ ਇਲਾਵਾ ਇੱਕ ਟੀਵੀ ਚੈਨਲ ਉੱਤੇ ਵੀ ਇਹ ਕੇਸ ਕੀਤਾ ਗਿਆ ਹੈ। ਜੋਜੋ ਜੌਹਲ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਰੈਲੀਆਂ ਵਿੱਚ ਉਨਾਂ ਉੱਤੇ ਝੂਠੇ ਇਲਜ਼ਾਮ ਲਗਾ ਕੇ ਮਾਨਹਾਨੀ ਕੀਤੀ ਗਈ।

LEAVE A REPLY