ਅਵਾਰਾ ਕੁਤੇ ਨੇ 5 ਸਾਲ ਦੀ ਬੱਚੀ ਨੂੰ ਨੋਚਿਆ

0
215

ਜਲੰਧਰ (ਰਮੇਸ਼ ਗਾਬਾ)- ਗਾਜੀ ਗੁੱਲਾ ਪਾਰਕ ਨੇੜੇ 5 ਸਾਲ ਦੀ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਨਿਸ਼ਾਨਾ ਬਣਾਉਂਦੇ ਹੋਏ ਉਸਨੂੰ ਬੁਰੀ ਤਰਾਂ ਨੋਚਿਆ। ਰਾਹਗੀਰਾਂ ਦੀ ਮਦਦ ਨਾਲ ਬੱਚੀ ਨੂੰ ਮੌਤ ਦੇ ਮੁੰਹ ’ਚੋਂ ਕੱਢਿਆ । ਕੁੱਝ ਦੇਰ ਹੋ ਜਾਂਦੀ ਤਾਂ ਮਹਾਂਨਗਰ ਵਿੱਚ ਇੱਕ ਵੱਡੀ ਘਟਨਾ ਹੋ ਸਕਦੀ ਸੀ, ਜਿਸਦਾ ਇਲਜਾਮ ਸਿੱਧੇ ਸਿੱਧੇ ਤੌਰ ਉੱਤੇ ਨਗਰ ਨਿਗਮ ਉੱਤੇ ਹੀ ਆਉਂਦਾ।
ਜਖ਼ਮੀ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ। ਰਾਧੇ ਸ਼ਿਆਮ ਨੇ ਦੱਸਿਆ ਕਿ ਉਨਾਂ ਦੀ ਬੱਚੀ ਜੋ ਕਿ ਗਲੀ ਵਿੱਚ ਖੇਲ ਰਹੀ ਸੀ, ਇਸ ਦੌਰਾਨ ਅਵਾਰਾ ਕੁੱਤੇ ਨੇ ਉਸਨੂੰ ਬੁਰੀ ਤਰਾਂ ਨੋਚਿਆ, ਜਿਸ ਕਾਰਨ ਉਹ ਜਖ਼ਮੀ ਹੋ ਗਈ। ਬੱਚੀ ਦੇ ਸਰੀਰ ਉੱਤੇ ਕੁਤੇ ਦੁਆਰਾ ਵੱਢੇ ਗਏ 3 ਡੂੰਘੇ ਜਖ਼ਮ ਹਨ।

LEAVE A REPLY