ਅੰਮਿ੍ਰਤਸਰ ਬਲਾਸਟ: ਦੋਸ਼ੀ ਅਦਾਲਤ ਵਿੱਚ ਪੇਸ਼, 15 ਲੱਖ ਦੀ ਹੋਈ ਸੀ ਵਿਦੇਸ਼ੀ ਫੰਡਿੰਗ

0
142

ਅੰਮਿ੍ਰਤਸਰ (ਟੀ.ਐਲ.ਟੀ.ਨਿੳੂਜ਼)- ਅੰਮਿ੍ਰਤਸਰ ਦੇ ਪਿੰਡ ਅਦਲੀਵਾਲ ਵਿੱਚ ਨਿਰੰਕਾਰੀ ਭਵਨ ਵਿੱਚ ਹੋਏ ਬੰਬ ਧਮਾਕੇ ਮਾਮਲੇ ਵਿੱਚ ਗਿ੍ਰਫਤਾਰ ਦੋਸ਼ੀ ਅਵਤਾਰ ਸਿੰਘ ਅਤੇ ਵਿਕਰਮ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਅਦਾਲਤ ਵੱਲੋਂ ਦੋਨਾਂ ਨੂੰ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ 18 ਨਵੰਬਰ ਨੂੰ ਅੰਮਿ੍ਰਤਸਰ ਤੋਂ 12 ਕਿਮੀ ਦੂਰ ਰਾਜਾਸਾਂਸੀ ਪਿੰਡ ਸਥਿਤ ਨਿਰੰਕਾਰੀ ਭਵਨ ਵਿੱਚ ਦੋ ਬਾਇਕ ਸਵਾਰ ਹਮਲਾਵਰਾਂ ਦੁਆਰਾ ਸੁੱਟੇ ਗਏ ਗਰਨੇਡ ਵਿੱਚ 3 ਲੋਕਾਂ ਦੀ ਮੌਤ, ਜਦੋਂ ਕਿ 20 ਦੇ ਕਰੀਬ ਲੋਕ ਜਖ਼ਮੀ ਹੋ ਗਏ ਹਨ। ਅੰਮਿ੍ਰਤਸਰ ਪੁਲਿਸ ਨੇ ਇਸ ਮਾਮਲੇ ਵਿੱਚ ਅਵਤਾਰ ਸਿੰਘ ਅਤੇ ਵਿਕਰਮ ਸਿੰਘ ਨੂੰ ਗਿਰਫਤਾਰ ਕੀਤਾ ਸੀ। ਪਹਿਲਾਂ ਕੀਤੀ ਗਈ ਪੁਲਿਸ ਪੁੱਛਗਿਛ ਵਿੱਚ ਆਰੋਪੀਆਂ ਨੇ ਮੰਨਿਆ ਕਿ ਉਨਾਂ ਨੂੰ 15 ਲੱਖ ਦੀ ਵਿਦੇਸ਼ੀ ਫੰਡਿਗ ਵੀ ਹੋਈ ਸੀ। ਉਨਾਂ ਕੋਲੋਂ ਵਿਦੇਸ਼ੀ ਡਿਵਾਇਸ ਵੀ ਬਰਾਮਦ ਹੋਏ ਹਨ।

LEAVE A REPLY