ਜਗ੍ਹਾ ਦੇ ਕਬਜ਼ੇ ਨੂੰ ਲੈ ਕੇ ਚਲੀਆਂ ਗੋਲੀਆਂ, ਤਿੰਨ ਜ਼ਖਮੀ

0
196

ਗੋਇੰਦਵਾਲ ਸਾਹਿਬ, (ਟੀ.ਐਲ.ਟੀ. ਨਿਊਜ)- ਇੱਥੋਂ ਥੋੜੀ ਦੇਰ ਸਥਿਤ ਧੂੰਦਾ ਵਿਖੇ ਜਗ੍ਹਾ ਨੂੰ ਲੈ ਕੇ ਹੋਏ ਵਿਵਾਦ ‘ਚ ਇਕ ਧਿਰ ਵੱਲੋਂ ਗੋਲੀਆਂ ਚਲਾ ਕੇ ਦੂਜੀ ਧਿਰ ਦੇ ਤਿੰਨ ਵਿਅਕਤੀਆਂ ਨੂੰ ਜ਼ਖਮੀ ਕੀਤੇ ਜਾਣ ਦੀ ਖ਼ਬਰ ਹੈ। ਸਥਾਨਕ ਦੁੱਖ ਨਿਵਾਰਨ ਮਿਸ਼ਨ ਹਸਪਤਾਲ ਵਿਖੇ ਮੁੱਢਲੇ ਇਲਾਜ ਲਈ ਦਾਖਲ ਹੋਏ ਪੀੜਤ ਲਵਪ੍ਰੀਤ ਸਿੰਘ ਵਾਸੀ ਧੂੰਦਾ ਨੇ ਦੱਸਿਆ ਕਿ ਉਕਤ ਜਗ੍ਹਾ ਦੀ ਮਾਲਕੀ ਮਾਣਯੋਗ ਅਦਾਲਤ ਵੱਲੋਂ ਸਾਡੇ ਹੱਕ ‘ਚ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਅੱਜ ਅਸੀਂ ਉਕਤ ਜਗ੍ਹਾ ‘ਤੇ ਕੰਧ ਉਸਾਰਨ ਲੱਗੇ ਤਾਂ ਸਾਡੇ ਵਿਰੋਧੀ ਗੁਰਚਰਨ ਸਿੰਘ ਅਤੇ ਉਸ ਦੇ ਲੜਕੇ ਇੰਦਰਪਾਲ ਸਿੰਘ ਨੇ ਆਪਣੇ ਸਾਥੀਆਂ ਨਾਲ ਸਾਡੇ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ‘ਚ ਉਨ੍ਹਾਂ ਦੇ ਅਤੇ ਗੁਰਬਚਨ ਸਿੰਘ ਤੇ ਉਸ ਦੇ ਲੜਕੇ ਗੁਰਪ੍ਰੀਤ ਸਿੰਘ ਦੇ ਗੋਲੀ ਲੱਗ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਡੀ.ਐਸ.ਪੀ. ਗੋਇੰਦਵਾਲ ਹਰਦੇਵ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪੁੱਜੇ ਹਨ।

LEAVE A REPLY