ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਭਾਰਤੀ ਕੁੜੀ ਨੇ ਸਿਖਾਇਆ ਸਬਕ, ਦੁਨੀਆ ਭਰ ਤੋਂ ਤਾਰੀਫ

0
207

ਗੁਹਾਟੀ, (ਟੀ.ਐਲ.ਟੀ.)-ਭਾਰਤੀ ਇੱਕ ਕੁੜੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਘਰ ਬੈਠੇ ਸਬਕ ਸਿਖਾਇਾ ਹੈ ਜੋ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਟਰੰਪ ਨੇ ਗਲੋਬਲ ਵਾਰਮਿੰਗ ਮਾਮਲੇ ‘ਤੇ ਟਵੀਟ ਕੀਤਾ ਸੀ ਜਿਸ ਦਾ ਜਵਾਬ ਦੇਸ਼ ਦੇ ਪੂਰਵੀ ਹਿੱਸੇ ਦੇ ਸੂਬੇ ਆਸਾਮ ਦੀ ਆਸਥਾ ਸ਼ਰਮਾ ਨਾਂ ਦੀ ਕੁੜੀ ਨੇ ਦਿੱਤਾ। ਆਸਥਾ ਦੇ ਟਵੀਟ ‘ਤੇ ਆਏ ਯੂਜ਼ਰਸ ਦੇ ਜਵਾਬ ਤੋਂ ਸਾਫ ਹੈ ਕਿ ਉਸ ਨੇ ਜੋ ਕਿਹਾ ਹੈ, ਉਹ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। 21 ਨਵੰਬਰ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦਾ ਤਾਪਮਾਨ ਮਨਫੀ 2 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਇਸ ‘ਤੇ ਟਵੀਟ ਕਰਦੇ ਹੋਏ ਟਰੰਪ ਨੇ ਲਿਖਿਆ, “ਲਗਾਤਾਰ ਜਾਰੀ ਠੰਢ ਨਾਲ ਉਹ ਸਾਰੇ ਰਿਕਾਰਡ ਟੁੱਟ ਸਕਦੇ ਹਨ ਜੋ ਗਲੋਬਲ ਵਾਰਮਿੰਗ ਕਰਕੇ ਹੋਏ ਸੀ?”

LEAVE A REPLY