ਅਫੀਮ ਅਤੇ ਹੈਰੋਈਨ ਸਣੇ ਦੋਸ਼ੀ ਕਾਬੂ

0
237

ਜਲੰਧਰ (ਰਮੇਸ਼ ਗਾਬਾ, ਕਰਨ)- ਨਵਜੋਤ ਸਿੰਘ ਮਾਹਲ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੇ ਹੁਕਮਾਂ ਉਤੇ ਬਲਕਾਰ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਕੇਸ਼ਨ ਜਲੰਧਰ ਦਿਹਾਤੀ, ਲਖਵੀਰ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ ਇਨਵੈਸਟੀਕੇਸ਼ਨ, ਪ੍ਰਮਜੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਪੈਸ਼ਲ ਬਰਾਂਚ ਜਲੰਧਰ ਸਬ-ਡਵੀਜਨ ਸ਼ਾਹਕੋਟ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਅਤੇ ਨਸ਼ਾ ਸਮਗਲਰਾਂ ਦੇ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਨੂੰ ਇਕ ਵੱਡੀ ਸਫਲਤਾ ਮਿਲੀ ਹੈ। ਜਿਸ ਵਿੱਚ ਐਸ.ਆਈ. ਸੁਰਿੰਦਰ ਕੁਮਾਰ ਮੁੱਖ ਥਾਣਾ ਲੋਹੀਆਂ ਨੇ ਪੰਜ ਕਿਲੋ ਗ੍ਰਾਮ ਅਫੀਮ, 255 ਗ੍ਰਾਮ ਹੈਰੋਈਨ ਅਤੇ ਵਿਪਨ ਕੁਮਾਰ ਏ.ਐਸ.ਆਈ. ਸੀ.ਆਈ.ਏ. ਸਟਾਫ-1 ਨੇ 255 ਗ੍ਰਾਮ ਹੈਰੋਈਨ ਬ੍ਰਾਮਦ ਕਰਕੇ ਕੇ ਤਿੰਨ ਦੋਸ਼ੀ ਅਤੇ ਇਕ ਦੋਸ਼ੀ ਔਰਤ ਨੂੰ ਗਿ੍ਰਫਤਾਰ ਕੀਤਾ ਹੈ। ਇਸ ਸਬੰਧੀ ਪੈ੍ਰੱਸ ਨੂੰ ਜਾਣਕਾਰੀ ਦਿੰਦੇ ਹੋਏ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪਿਛਲੇ ਦਿਨੀਂ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਥਾਣਾ ਲੋਹੀਆਂ ਪੁਲਿਸ ਪਾਰਟੀ ਨਾਲ ਪਿੰਡ ਫੁੱਲ ਗਸ਼ਤ ਉਤੇ ਸਨ ਜਦੋਂ ਕੁੱਝ ਸ਼ੱਕੀ ਵਿਅਕਤੀ ਪਿੰਡ ਫੂਕੀ ਵਾਲ ਸਾਈਡ ਤੋਂ ਆਉਦੇ ਦਿੱਖੇ ਤਾਂ ਡਰਾਈਵਰ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਪਿਸ਼ਾਬ ਕਰਨ ਦੇ ਬਹਾਨੇ ਟਰੱਕ ਰੋਕ ਲਿਆ ਜਦੋਂ ਇੰਨਾਂ ਦੋਸ਼ੀਆਂ ਨੇ ਖੇਤਾਂ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਇੰਨਾਂ ਨੂੰ ਕਾਬੂ ਕਰਕੇ ਪੁਲਿਸ ਕਪਤਾਨ ਦੀ ਹਾਜਰੀ ਵਿੱਚ ਟਰੱਕ ਦੀ ਤਲਾਸ਼ੀ ਲਈ ਟਰੱਕ ਦੇ ਕੈਬਿਨ ਵਿਚੋਂ ਦੋ ਕਾਲੇ ਰੰਗ ਦੇ ਲਿਫਾਫੇ ਬਰਾਮਦ ਕੀਤੇ ਜਿਨਾਂ ਵਿੱਚ ਅਫੀਮ ਅਤੇ ਹੈਰੋਈਨ ਬਰਾਮਦ ਹੋਈ। ਦੋਸ਼ੀਆਂ ਦੀ ਪਛਾਣ ਸੁਖਦੇਵ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਮੰਡਾਲਾ, ਬਲਵਿੰਦਰ ਸਿੰਘ ਪੁੱਤਰ ਗੂੜਾ ਸਿੰਘ ਵਾਸੀ ਸੁਲਤਾਨਪੁਰ ਲੋਧੀ, ਬਲਵਿੰਦਰ ਕੌਰ ਪਤਨੀ ਰਜਿੰਦਰ ਸਿੰਘ ਵਾਸੀ ਨਕੋਦਰ, ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਮਹਿੰਦਰ ਸਿੰਘ ਵਾਸੀ ਰਾਮਾ ਮੰਡੀ, ਪ੍ਰੇਮ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਜਲੰਧਰ, ਪ੍ਰੇਮ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਜਲੰਧਰ ਵਜੋਂ ਹੋਈ ਹੈ।

LEAVE A REPLY