ਪਾਕਿ ਦੇ ਖੈਬਰ ਪਖਤੂਨਖਵਾ ‘ਚ ਧਮਾਕਾ, 30 ਮਰੇ ਤੇ ਕਈ ਜ਼ਖਮੀ

0
185

ਇਸਲਾਮਾਬਾਦ (ਟੀ.ਐਲ.ਟੀ. ਨਿਊਜ)- ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਦੇ ਹਾਂਗੂ ਵਿਚ ਸ਼ੁੱਕਰਵਾਰ ਸਵੇਰੇ ਇਕ ਬੰਬ ਧਮਾਕਾ ਹੋਇਆ। ਇਕ ਸਮਾਚਾਰ ਏਜੰਸੀ ਮੁਤਾਬਕ ਇਹ ਧਮਾਕਾ ਕਜੀ ਇਲਾਕੇ ਦੇ ਕਲਾਯਾਬਾਜ਼ਾਰ ਵਿਚ ਹੋਇਆ। ਇਸ ਧਮਾਕੇ ਵਿਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। ਸਿਕਓਰਿਟੀ ਦਾ ਕਹਿਣਾ ਹੈ ਕਿ ਧਮਾਕਾ ਮਦਰਸੇ ਦੇ ਗੇਟ ਦੇ ਸਾਹਮਣੇ ਹੋਇਆ।
ਅਧਿਕਾਰੀਆਂ ਨੇ ਦੱਸਿਆ ਕਿ ਕਬਾਇਲੀ ਜ਼ਿਲੇ ਓਰਕਜ਼ਈ ਦੇ ਕਿਲਾਇਆ ਇਮਾਮਬਾੜਾ ਨੇੜੇ ਜੁਮਾ ਬਾਜ਼ਾਰ ਵਿਚ ਇਕ ਬਾਈਕ ਵਿਚ ਵਿਸਫੋਟਕ ਲਗਾਇਆ ਗਿਆ ਸੀ। ਜਦੋਂ ਧਮਾਕਾ ਹੋਇਆ ਉਦੋਂ ਲੋਕ ਗਰਮ ਕੱਪੜੇ ਖਰੀਦ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਹੋਏ ਲੋਕਾਂ ਵਿਚ ਜ਼ਿਆਦਾਤਰ ਘੱਟ ਗਿਣਤੀ ਸ਼ੀਆ ਮੁਸਲਮਾਨ ਹਨ ਜਿਨ੍ਹਾਂ ਨੂੰ ਇਲਾਕੇ ਵਿਚ ਪਹਿਲਾਂ ਵੀ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ। ਅਧਿਕਾਰੀਆਂ ਨੇ ਦੱਸਿਆ,”ਮ੍ਰਿਤਕਾਂ ਵਿਚ 3 ਬੱਚੇ ਵੀ ਸ਼ਾਮਲ ਹਨ। ਰਿਮੋਟ ਸੰਚਾਲਿਤ ਬੰਬ ਮੋਟਰਸਾਈਕਲ ਵਿਚ ਲੱਗਾ ਸੀ।”
ਧਮਾਕੇ ਦੀ ਚਪੇਟ ਵਿਚ ਆਏ ਲੋਕਾਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜ਼ਿਆਦਾਤਰ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਧਮਾਕੇ ਦੇ ਬਾਅਦ ਸੁਰੱਖਿਆ ਬਲਾਂ ਨੇ ਇਲਾਕਾ ਆਪਣੇ ਕਬਜ਼ੇ ਵਿਚ ਲੈ ਕੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਹਾਲਾਤ ਤੋਂ ਨਜਿੱਠਣ ਲਈ ਖੇਤਰ ਦੇ ਹਸਪਤਾਲਾਂ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।

LEAVE A REPLY