ਰੰਜਿਸ਼ ਦੇ ਚਲਦਿਆਂ ਵਿਅਕਤੀ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕੀਤਾ ਜ਼ਖਮੀ

0
135

ਟਾਂਡਾ ਉੜਮੁੜ (ਟੀ.ਐਲ.ਟੀ. ਨਿਊਜ਼)- ਟਾਂਡਾ ਸੱਲ੍ਹਾ ਰੋਡ ‘ਤੇ ਪਿੰਡ ਮਾਨਪੁਰ ਪਿੰਡ ਦੇ ਮੋੜ ਨਜ਼ਦੀਕ ਇਕ ਵਿਅਕਤੀ ਤੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਦੁਪਹਿਰ 12 .30 ਵਜੇ ਦੇ ਕਰੀਬ ਹੋਏ ਹਮਲੇ ਦਾ ਕਾਰਨ ਨਿੱਜੀ ਰੰਜਿਸ਼ ਦੱਸੀ ਜਾ ਰਹੀ ਹੈ। ਹਮਲੇ ਦੇ ਸ਼ਿਕਾਰ ਗੰਭੀਰ ਜ਼ਖਮੀ ਜਸਵੀਰ ਸਿੰਘ ਪੁੱਤਰ ਪਿਆਰਾ ਸਿੰਘ ਨਿਵਾਸੀ ਮਾਨਪੁਰ ਨੂੰ 108 ਐਂਬੂਲੈਂਸ ਦੇ ਕਰਮਚਾਰੀਆਂ ਦਲਜੀਤ ਸਿੰਘ ਅਤੇ ਅਬਦੁਲ ਨੇ ਸਰਕਾਰੀ ਹਸਪਤਾਲ ਟਾਂਡਾ ਭਰਤੀ ਕਰਵਾਇਆ। ਜ਼ਖਮੀ ਹੋਏ ਜਸਵੀਰ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਤੇ ਪੱਠੇ ਲੈ ਕੇ ਘਰ ਜਾ ਰਿਹਾ ਸੀ ਉਸਨੂੰ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY