ਪ੍ਰਗਤੀ ਮੈਦਾਨ ‘ਚ ਅੰਤਰਰਾਸ਼ਟਰੀ ਵਪਾਰ ਮੇਲਾ ਆਯੋਜਿਤ

ਇਹ ਮੇਲਾ 27 ਨਵੰਬਰ ਤੱਕ ਚੱਲੇਗਾ

0
459

ਨਵੀਂ ਦਿੱਲੀ, (ਟੀ.ਐਲ.ਟੀ. ਨਿਊਜ਼)- ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਅੰਤਰਰਾਸ਼ਟਰੀ ਵਪਾਰ ਮੇਲੇ ਦਾ ਸ਼ੁੱਭ ਆਰੰਭ ਹੋ ਚੁੱਕਾ ਹੈ, ਜੋ ਕਿ 27 ਨਵੰਬਰ ਤੱਕ ਚੱਲੇਗਾ। ਇਸ ਮੇਲੇ ਵਿੱਚ ਆਮ ਲੋਕਾਂ ਦੀ ਐਂਟਰੀ ਪਿਛਲੇ ਦਿਨੀਂ ਸ਼ੁਰੂ ਹੋ ਚੁੱਕੀ ਹੈ। ਹੁਣ ਤੱਕ ਇਸ ਮੇਲੇ ਵਿੱਚ ਬਿਜ਼ਨੈੱਸ ਦਾ ਵਪਾਰ ਚੱਲ ਰਿਹਾ ਹੈ। ਚਾਰ ਦਿਨਾਂ ਤੱਕ ਬਿਜ਼ਨੈੱਸ ਤੋਂ ਬਾਅਦ ਇਹ ਮੇਲਾ ਆਮ ਲੋਕਾਂ ਲਈ ਆਮ ਹੋ ਜਾਵੇਗਾ। ਇਸ ਮੇਲੇ ਦੀ ਆਮ ਟਿਕਟ ਸਸਤੀ ਕਰ ਦਿੱਤੀ ਜਾਵੇਗਾ। ਆਮ ਦਿਨਾਂ ਵਿੱਚ ਵਪਾਰੀ ਵਰਗ ਲਈ 60 ਰੁਪਏ ਅਤੇ ਬੱਚਿਆਂ ਲਈ 40 ਰੁਪਏ ਦਾ ਟਿਕਟ ਹੋਵੇਗਾ, ਲੇਕਿਨ ਜੇਕਰ ਵਿੱਚ-ਵਿਚਾਲੇ ਛੁੱਟੀ ਆਉਂਦੀ ਹੈ ਤਾਂ ਟਿਕਟ ਮਹਿੰਗਾ ਹੋ ਜਾਵੇਗਾ, ਜਿਸ ਲਈ 120 ਰੁਪਏ ਅਤੇ ਬੱਚਿਆਂ ਲਈ 60 ਰੁਪਏ ਦੇਣੇ ਪੈਣਗੇ। ਅੰਤਰਰਾਸ਼ਟਰੀ ਵਪਾਰ ਮੇਲੇ ਦੇ ਲਈ ਇਸ ਵਾਰ ਟਿਕਟਾਂ ਦੀ ਕੁੱਲ ਵਿਕਰੀ ਦਾ 50 ਫੀਸਦੀ ਹਿੱਸਾ ਐਡਵਾਂਸ ਵਿੱਚ ਵੇਚਣ ਦਾ ਟੀਚਾ ਮਿੱਥਿਆ ਗਿਆ ਹੈ। ਦੂਜੇ ਪਾਸੇ ਟਿਕਟਾਂ ਨੂੰ ਮੇਲੇ ਦੇ ਲਈ 66 ਮੈਟਰੋ ਸਟੇਸ਼ਨਾਂ ਦੇ ਜ਼ਰੀਏ ਵੇਚਣ ਦੀ ਵਿਵਸਥਾ ਕੀਤੀ ਗਈ ਹੈ। ਯਾਦ ਰਹੇ ਕਿ ਇਸ ਵਾਰ ਨਾ ਤਾਂ ਪ੍ਰਗਤੀ ਮੈਦਾਨ ਮੈਟਰੋ ਸਟੇਸ਼ਨ ਤੋਂ ਹੀ ਟਿਕਟ ਮਿਲਣਗੇ ਅਤੇ ਨਾ ਹੀ ਪ੍ਰਗਤੀ ਮੈਦਾਨ ਦੇ ਕਿਸੇ ਤੋਂ ਟਿਕਟਾਂ ਮੁਹੱਈਆ ਹੋ ਸਕਗੀਆਂ। ਇਹ ਮੇਲਾ ਸਵੇਰੇ 9.30 ਵਜੇ ਤੋਂ ਸ਼ਾਮ 7.30 ਵਜੇ ਤੱਕ ਚੱਲੇਗਾ। ਇਹ ਮੇਲਾ ਪੂਰੀ ਰਾਤ ਚਲਦਾ ਸੀ, ਪਰ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਇਸ ਮੇਲੇ ਵਿੱਚ ਬਦਲਾਅ ਕੀਤਾ ਗਿਆ ਹੈ।

LEAVE A REPLY