SIT ਅਫਸਰ ਨੂੰ ਵੱਡੇ ਬਾਦਲ ਦੀ ਕੋਠੀ ‘ਚ ਦਾਖਲ ਹੋਣ ਤੋਂ ਪਹਿਲਾਂ ਫੋਨ ਤੇ ਕਰਾਉਣੀ ਪਈ ਗੱਲ

ਪੁੱਛਗਿੱਛ ਲਈ ਪ੍ਰਬੋਧ ਕੁਮਾਰ ਤੋਂ ਬਗੈਰ ਬਾਦਲ ਦੇ ਘਰ ਪੁੱਜੇ ਕੁੰਵਰ ਵਿਜੈ ਪ੍ਰਤਾਪ, ਵੱਡੇ ਬਾਦਲ ਨੇ ਫੋਨ ਕਰ ਬੁਲਾਇਆ

0
227

ਚੰਡੀਗੜ੍ਹ, (ਟੀ.ਐਲ.ਟੀ.ਨਿਊਜ਼)- ਬਰਗਾੜੀ ਬੇਅਦਬੀ ਮਾਮਲਿਆਂ ਦੀ ਜਾਂਚ ਸਬੰਧੀ ਪੁੱਛਗਿੱਛ ਲਈ SIT ਮੈਂਬਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਪੁੱਜ ਗਏ ਹਨ। ਕੁੰਵਰ ਵਿਜੈ ਪ੍ਰਤਾਪ ਬਗੈਰ ਪ੍ਰਬੋਧ ਕੁਮਾਰ ਤੋਂ ਸਾਬਕਾ ਮੁੱਖ ਮੰਤਰੀ ਦੇ ਘਰ ਪੁੱਜੇ। ਪ੍ਰਕਾਸ਼ ਸਿੰਘ ਬਾਦਲ ਨੇ ਘਰ ਦੇ ਬਾਹਰ ਹੀ ਕੁੰਵਰ ਵਿਜੈ ਪ੍ਰਤਾਪ ਨੂੰ ਪ੍ਰਬੋਧ ਕੁਮਾਰ ਏਡੀਜੀਪੀ ਨੂੰ ਬੁਲਾਉਣ ਲਈ ਆਖਿਆ ਤਾਂ ਕੁੰਵਰ ਵਿਜੈ ਪ੍ਰਤਾਪ ਨੇ ਸਿਟ ਚੇਅਰਮੈਨ ਕੁਮਾਰ ਦੀ ਪ੍ਰਕਾਸ਼ ਸਿੰਘ ਬਾਦਲ ਨਾਲ ਫੋਨ ‘ਤੇ ਗੱਲ ਕਰਾਈ ਤੇ ਪ੍ਰਬੋਧ ਕੁਮਾਰ ਨੇ ਸ. ਬਾਦਲ ਨੂੰ 10 ਮਿੰਟ ‘ਚ ਉਨ੍ਹਾਂ ਦੇ ਘਰ ਆਉਣ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਕੁੰਵਰ ਵਿਜੈ ਪ੍ਰਤਾਪ ਦੇ ਨਾਲ ਹੋਰ ਅਫਸਰ ਮੌਜੂਦ ਨਹੀਂ ਸਨ।
ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਖੁਦ ਸਿਟ ਅਫਸਰਾਂ ਨੂੰ ਆਪਣੀ ਰਿਹਾਇਸ਼ ਅੱਗੇ ਸਵਾਗਤ ਕੀਤਾ ਗਿਆ। ਜਿਸ ਦੌਰਾਨ ਉਨ੍ਹਾਂ ਵੱਲੋਂ ਸਿਟ ਚੇਅਰਮੈਨ ਨੂੰ ਬੁਲਾਉਣ ਦੀ ਗੱਲ ਆਖੀ ਸੀ। ਸ. ਬਾਦਲ ਨੇ ਮੀਡੀਆ ਨਾਲ ਗੱਲ ਕਰਦਿਆਂ ਆਖਿਆ ਕਿ ਇਹ ਜਾਂਚ ਸਿਆਸਤ ਤੋਂ ਪ੍ਰੇਰਿਤ ਹੈ ਤੇ ਉਨ੍ਹਾਂ ਨੂੰ ਤੇ ਸੁਖਬੀਰ ਬਾਦਲ ਨੂੰ ਜਾਣ ਬੁੱਝ ਕੇ ਇਸ ਮਾਮਲੇ ‘ਚ ਫਸਾਇਆ ਗਿਆ ਹੈ।

LEAVE A REPLY