ਪਾਕਿਸਤਾਨ ਖੁਦ ਨੂੰ ਨਹੀਂ ਸੰਭਾਲ ਸਕਦਾ ਕਸ਼ਮੀਰ ਕੀ ਸੰਭਾਲੇਗਾ: ਅਫਰੀਦੀ

0
277

ਨਵੀਂ ਦਿੱਲੀ (ਟੀ.ਐਲ.ਟੀ. ਨਿਊਜ਼)- ਪਾਕਿਸਤਾਨ ਦੇ ਆਲਰਾਊਂਡਰ ਸ਼ਾਹਿਦ ਅਫਰੀਦੀ ਨੇ ਇਕ ਪ੍ਰੈੱਸ ਕਾਨਫਰੈਂਸ ‘ਚ ਕਿਹਾ ਕਿ ਪਾਕਿਸਤਾਨ ਕਸ਼ਮੀਰ ਨਹੀਂ ਸੰਭਾਲ ਸਕਦਾ। ਅਫਰੀਦੀ ਨੇ ਕਸ਼ਮੀਰ ਨੂੰ ਅਲੱਗ ਮੁਲਕ ਬਣਾਉਣ ਦੀ ਮੰਗ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਇਕ ਪ੍ਰੈੱਸ ਕਾਨਫਰੈਂਸ ਦਾ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਅਫਰੀਦੀ ਨੇ ਕਿਹਾ, ‘ਪਾਕਿਸਤਾਨ ਤੋਂ ਪਾਕਿਸਤਾਨ ਦੇ ਲੋਕ ਨਹੀਂ ਸੰਭਾਲੇ ਜਾ ਰਹੇ ਉਹ ਕਸ਼ਮੀਰ ਨੂੰ ਕੀ ਸੰਭਾਲੇਗਾ।
ਦੱਸ ਦਈਏ ਅਫਰੀਦੀ ਕਸ਼ਮੀਰ ਨੂੰ ਲੈ ਕੇ ਪਹਿਲਾਂ ਵੀ ਵਿਵਾਦਿਤ ਟਿੱਪਣੀ ਕਰ ਚੁੱਕੇ ਹਨ। ਉਨ੍ਹਾਂ ਕਿਹਾ,’ ਕਸ਼ਮੀਰ ਕੋਈ ਇਸ਼ੂ ਨਹੀਂ ਹੈ, ਮੈਂ ਕਹਿੰਦਾ ਹਾਂ ਪਾਕਿਸਤਾਨ ਨੂੰ ਨਹੀਂ ਚਾਹੀਦਾ ਕਸ਼ਮੀਰ.. ਭਾਰਤ ਨੂੰ ਵੀ ਨਾ ਦਿਓ ਕਸ਼ਮੀਰ। ਕਸ਼ਮੀਰ ਵੱਖਰਾ ਮੁਲਕ ਬਣੇ। ਘੱਟੋ ਘੱਟ ਇਨਸਾਨੀਅਤ ਤਾਂ ਜ਼ਿੰਦਾ ਰਹੇ.. ਇਨਸਾਨ ਜੋ ਮਰ ਰਹੇ ਹਨ ਚਾਹੇ ਉਹ ਕਿਸੇ ਵੀ ਮਜ਼ਹਬ ਦੇ ਹੋਣ ਤਕਲੀਫ ਹੁੰਦੀ ਹੈ।’
ਵੈਸੇ ਇਹ ਪਹਿਲਾ ਮੌਕਾ ਹੈ, ਜਦੋਂ ਸ਼ਾਹਿਦ ਅਫਰੀਦੀ ਨੇ ਕਸ਼ਮੀਰ ‘ਤੇ ਬਿਆਨ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਉਹ ਬਿਆਨ ਦੇ ਕੇ ਕਾਫੀ ਵਿਵਾਦ ਝੱਲ ਚੁੱਕੇ ਹਨ। ਉਨ੍ਹਾਂ ਨੇ ਇਸੇ ਸਾਲ ਅਪ੍ਰੈਲ ‘ਚ ਟਵੀਟ ਕੀਤਾ ਸੀ। ਜੰਮੂ-ਕਸ਼ਮੀਰ ‘ਚ ਸੈਨਾ ਦੇ ਅੱਤਵਾਦਰੋਧੀ ਅਭਿਆਨ ਤਹਿਤ ਮਾਰੇ ਗਏ 13 ਅੱਤਵਾਦੀਆਂ ਲਈ ਅਫਰੀਦੀ ਨੇ ਹਮਦਰਦੀ ਜਤਾਉਂਦੇ ਹੋਏ ਲਿਖਿਆ ਸੀ। ਭਾਰਤ ਜ਼ਿਆਦਾਤਰ ਕਸ਼ਮੀਰ ਦੀ ਸਥਿਤੀ ਬੈਚੇਨ ਕਰਨ ਵਾਲਾ ਅਤੇ ਚਿੰਤਾਜਨਕ ਹੈ। ਇੱਥੇ ਆਤਮਨਿਰਭਰ ਅਤੇ ਆਜ਼ਾਦੀ ਦੀ ਆਵਾਜ਼ ਨੂੰ ਦਬਾਉਣ ਲਈ ਦਮਨਕਾਰੀ ਸ਼ਾਸਨ ਦੁਆਰਾ ਨਿਰਦੋਸ਼ਾਂ ਨੂੰ ਮਾਰ ਦਿੱਤਾ ਜਾਂਦਾ ਹੈ। ਹੈਰਾਨ ਹਾਂ ਕਿ ਸੰਯੁਕਤ ਰਾਸ਼ਟਰ ਅਤੇ ਬਾਕੀ ਅੰਤਰਰਾਸ਼ਟਰੀ ਸੰਗਠਨ ਕਿੱਥੇ ਹਨ? ਉਹ ਇਸ ਖੂਨੀ ਸੰਘਰਸ਼ ਨੂੰ ਰੋਕਣ ਲਈ ਕੁਝ ਕਿਉਂ ਨਹੀਂ ਕਰ ਰਹੇ? ਇਸ ‘ਤੇ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਸਮੇਤ ਤਮਾਮ ਨੇਤਾ ਅਤੇ ਸੈਲੀਬ੍ਰਿਟੀਜ਼ ਨੇ ਅਫਰੀਦੀ ਨੂੰ ਨਿਸ਼ਾਨਾ ਬਣਾਇਆ ਸੀ।

LEAVE A REPLY