ਰੈਣਕ ਬਾਜ਼ਾਰ ਗੋਲੀਕਾਂਡ ਮਾਮਲੇ ‘ਚ ਪੁਲਸ ਨੇ 1 ਦੋਸ਼ੀ ਨੂੰ ਕੀਤਾ ਗ੍ਰਿਫਤਾਰ

0
215

ਜਲੰਧਰ (ਰਮੇਸ਼ ਗਾਬਾ)- ਰੈਣਕ ਬਾਜ਼ਾਰ ‘ਚ ਹੋਏ ਗੋਲੀਕਾਂਡ ਮਾਮਲੇ ‘ਚ ਪੁਲਸ ਨੇ ਲੱਲੀ ਨਾਂ ਦੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਸਾਰੇ ਦੋਸ਼ੀਆਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ, ਜਿਨ੍ਹਾਂ ਦੀ ਤਲਾਸ਼ ‘ਚ ਛਾਪੇਮਾਰੀ ਕੀਤੀ ਜਾ ਰਹੀ ਸੀ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਦੇਰ ਰਾਤ ਕਰੀਬ 3 ਵਜੇ ਜੱਗਾ ਗੈਂਗ ਦੇ ਮੈਂਬਰਾਂ ਨੇ ਰੈਣਕ ਬਾਜ਼ਾਰ ਦੀ ਏ. ਸੀ. ਮਾਰਕੀਟ ‘ਚ ਚੱਲ ਰਹੇ ਜੂਏ ਦੇ ਅੱਡੇ ‘ਤੇ ਹਮਲਾ ਬੋਲ ਦਿੱਤਾ ਸੀ। ਜੱਗਾ ਗੈਂਗ ਨੇ ਪਹਿਲਾਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਪਰ ਫਾਇਰ ਮਿਸ ਹੋਣ ‘ਤੇ ਜੂਆ ਖੇਡ ਰਹੇ ਬੁੱਕੀ ਹੁੱਕਾ ਮਹਾਜਨ ਅਤੇ ਉਸ ਦੇ ਸਾਥੀ ਜੱਗਾ ਗੈਂਗ ‘ਤੇ ਭਾਰੀ ਪੈ ਗਏ। ਕੁੱਟਮਾਰ ‘ਚ ਚੱਲੀ ਗੋਲੀ ਹਮਲਾਵਰਾਂ ‘ਚ ਸ਼ਾਮਲ ਸਾਹਿਲ ਮਾਸੀ ਦੀ ਲੱਤ ‘ਤੇ ਲੱਗ ਗਈ ਜਦਕਿ ਸਾਹਿਲ ਨੂੰ ਛੱਡ ਕੇ ਸਾਰੇ ਹਮਲਾਵਰ ਫਰਾਰ ਹੋ ਗਏ ਅਤੇ 1 ਲੱਖ 5 ਹਜ਼ਾਰ ਦੀ ਨਕਦੀ ਵੀ ਆਪਣੇ ਨਾਲ ਲੈ ਗਏ ਸਨ।
ਥਾਣਾ ਨੰਬਰ-4 ‘ਚ ਹਮਲਾ ਕਰਨ ਵਾਲੇ ਪੱਖ ‘ਚ ਸਾਹਿਲ ਉਰਫ ਮਾਸੀ ਵਾਸੀ ਅਲੀ ਮੁਹੱਲਾ, ਲੱਲੀ ਵਾਸੀ ਅਲੀ ਮੁਹੱਲਾ, ਸ਼ੰਗਾ ਵਾਸੀ ਇਸਲਾਮਗੰਜ, ਨੰਦੂ ਵਾਸੀ ਬਸਤੀ ਗੁਜਾਂ ਅਤੇ ਨਿਤਿਨ ਵਾਸੀ ਅਲੀ ਮੁਹੱਲਾ ਅਤੇ ਤਰੁਣ ਜਦਕਿ ਜੂਆ ਖੇਡ ਰਹੇ ਮਨਜੀਤ ਉਰਫ ਬੌਬੀ ਵਾਸੀ ਪੈਰਾਡਾਇਜ਼ ਅਪਾਰਟਮੈਂਟ, ਨਰੇਸ਼ ਦੇਵਗਨ ਉਰਫ ਸ਼ਿੰਕੀ ਪੁੱਤਰ ਰਮੇਸ਼ ਵਾਸੀ ਜਸਵੰਤ ਨਗਰ, ਕੁੱਕਾ ਮਹਾਜਨ ਉਰਫ ਵਿਵੇਕ ਵਾਸੀ ਈਸ਼ਵਰ ਨਗਰ, ਦਵਿੰਦਰ ਡੀ. ਸੀ. ਵਾਸੀ ਆਦਮਪੁਰ, ਰਾਕੀ ਵਾਸੀ ਕਪੂਰਥਲਾ, ਅਮਿਤ, ਸੁਸ਼ਮਾ, ਸਾਹਿਲ ਅਤੇ ਕਾਕਾ ਖਿਲਾਫ ਕੇਸ ਦਰਜ ਕੀਤਾ ਸੀ

LEAVE A REPLY