ਪ੍ਰਿੰਟਿੰਗ ਪ੍ਰੈੱਸ ‘ਚ ਲੱਗੀ ਭਿਆਨਕ ਅੱਗ

0
223

ਦਸੂਹਾ, (ਟੀ.ਐਲ.ਟੀ. ਨਿਊਜ਼)- ਦੀਵਾਲੀ ਦੀ ਬੀਤੀ ਰਾਤ ਨੂੰ ਦਸੂਹਾ ਦੇ ਡਾਕਖ਼ਾਨਾ ਰੋਡ ‘ਤੇ ਇੱਕ ਪ੍ਰਿੰਟਿੰਗ ਪ੍ਰੈੱਸ ‘ਚ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ । ਜਾਣਕਾਰੀ ਮੁਤਾਬਿਕ, ਸਲਾਰੀਆਂ ਪ੍ਰਿੰਟਿੰਗ ਪ੍ਰੈੱਸ ਦੇ ਮਾਲਕ ਕੇਦਾਰਨਾਥ ਜਦ ਆਪਣੀ ਪ੍ਰੈੱਸ ਦੀ ਦੁਕਾਨ ਬੰਦ ਕਰ ਕੇ ਗਏ ਤਾਂ ਮਗਰੋਂ ਅਚਾਨਕ ਦੁਕਾਨ ਦੇ ਅੰਦਰ ਸ਼ਾਰਟ ਸਰਕਟ ਕਾਰਨ ਜ਼ਬਰਦਸਤ ਅੱਗ ਲੱਗ ਗਈ ਜਿਸ ‘ਚ ਉਨ੍ਹਾਂ ਦੀ ਦੁਕਾਨ ਦੇ ਅੰਦਰ ਪਏ ਸਾਰੇ ਕਾਗ਼ਜ਼ ਅਤੇ ਲੱਕੜ ਦੇ ਰੈਕ ਸੜ ਗਏ। ਇਸ ਮੌਕੇ ਦਸੂਹਾ ਦੀ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ਨੂੰ ਬੁਝਾਇਆ ਗਿਆ ।

LEAVE A REPLY