ਦੀਵਾਲੀ ਤੇ ਬੰਦੀ ਛੋੜ ਦਿਵਸ ‘ਤੇ ਟਰੂਡੋ ਨੇ ਦਿੱਤੀਆਂ ਵਧਾਈਆਂ

0
75
Fireworks night sky

ਰਿਚਮੰਡ (ਟੀ.ਐਲ.ਟੀ. ਨਿਊਜ਼)- ਕੈਨੇਡਾ ‘ਚ ਰਹਿ ਰਿਹਾ ਭਾਰਤੀ ਭਾਈਚਾਰਾ ਵੀ ਪੂਰੇ ਜੋਸ਼ ਨਾਲ ਦੀਵਾਲੀ ਮਨਾ ਰਿਹਾ ਹੈ। ਰਿਚਮੰਡ ਹਿੱਲ ਦੇ ਵਿਸ਼ਣੂ ਮੰਦਰ ‘ਚ ਭਗਵਾਨ ਸ਼੍ਰੀ ਰਾਮ ਜੀ ਦੀ ਪੂਜਾ ਕੀਤੀ ਗਈ ਅਤੇ ਖੁਸ਼ੀ ‘ਚ ਢੋਲ ਵਜਾਇਆ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ। ਇੱਥੇ ਉਨ੍ਹਾਂ ਦਾ ਭਾਈਚਾਰੇ ਵਲੋਂ ਸਨਮਾਨ ਕੀਤਾ ਗਿਆ।
ਟਰੂਡੋ ਨੇ ਭਾਰਤੀ ਭਾਈਚਾਰੇ ਨਾਲ ਬੈਠ ਕੇ ਕੀਰਤਨ ਸੁਣਿਆ।
ਉਨ੍ਹਾਂ ਨੇ ਆਪਣੀ ਸਟੇਟਮੈਂਟ ‘ਚ ਸਭ ਨੂੰ ਦੀਵਾਲੀ ਅਤੇ ‘ਬੰਦੀ ਛੋੜ ਦਿਵਸ’ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਅਸੀਂ ਹਿੰਦੂ, ਸਿੱਖ, ਜੈਨ ਅਤੇ ਬੋਧੀ ਭਾਈਚਾਰੇ ਨਾਲ ਕੈਨੇਡਾ ‘ਚ ਜਸ਼ਨ ਮਨਾਵਾਂਗੇ। ਉਨ੍ਹਾਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਹਨੇਰੇ ‘ਤੇ ਰੌਸ਼ਨੀ ਅਤੇ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਅੱਜ ਪਰਿਵਾਰ ਅਤੇ ਦੋਸਤ ਇਕੱਠੇ ਹੋਣਗੇ ਅਤੇ ਇਕ-ਦੂਜੇ ਨੂੰ ਮਿਠਾਈਆਂ ਵੰਡਣਗੇ ਅਤੇ ਪੂਜਾ ਕਰਨਗੇ। ਮੈਂ ਆਪਣੇ ਅਤੇ ਆਪਣੇ ਪਰਿਵਾਰ ਵਲੋਂ ਸਾਰਿਆਂ ਨੂੰ ਦੀਵਾਲੀ ਅਤੇ ‘ਬੰਦੀ ਛੋੜ ਦਿਵਸ’ ਦੀਆਂ ਵਧਾਈਆਂ ਦਿੰਦਾ ਹਾਂ।” ਇੱਥੇ ਉਨ੍ਹਾਂ ਨੇ ਗੋਦੀ ‘ਚ ਇਕ ਛੋਟੇ ਬੱਚੇ ਨੂੰ ਬੈਠਾਇਆ ਹੋਇਆ ਸੀ ਅਤੇ ਉਸ ਨਾਲ ਭਜਨ ਦੀ ਧੁੰਨ ‘ਤੇ ਝੂਮ ਰਹੇ ਸਨ। ਟਰੂਡੋ ਨੇ ਸਟੇਜ ‘ਤੇ ਖੜ੍ਹੇ ਹੋ ਕੇ ਅਤੇ ਹੱਥ ਜੋੜ ਕੇ ਨਮਸਤੇ ਕਿਹਾ ਅਤੇ ਸਭ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ।

LEAVE A REPLY