ਇਟਲੀ ‘ਚ ਝਾੜੂ ਹੋਇਆ ਤੀਲਾ ਤੀਲਾ

ਕਨਵੀਨਰ ਸਮੇਤ ਵਰਕਰਾਂ ਨੇ ਦਿੱਤਾ 'ਆਪ' ਪਾਰਟੀ ਤੋਂ ਅਸਤੀਫਾ

0
225

ਰੋਮ/ਇਟਲੀ (ਟੀ.ਐਲ.ਟੀ. ਨਿਊਜ਼)- ਇਟਲੀ ਵਿਚ ਆਮ ਆਦਮੀ ਪਾਰਟੀ ਦੇ ਕਨਵੀਨਰ ਫਲਜਿੰਦਰ ਸਿੰਘ ਲੱਲੀਆਂ, ਸੁਰਜੀਤ ਸਿੰਘ ਮੁਕੇਰੀਆਂ, ਕੁਲਵੰਤ ਸਿੰਘ ਚੀਮਾ, ਇੰਦਰਜੀਤ ਸਿੰਘ ਲਿੱਧੜ, ਗੂਰਵਿੰਦਰ ਸਿੰਘ ਨੂਰਪੁਰੀ, ਗੂਰਿੰਦਰ ਸਿੰਘ, ਪਲਵਿੰਦਰ ਸਿੰਘ ਸੋਹਲ, ਬਲਜੀਤ ਸਿੰਘ ਟਾਂਡੀ ਅਤੇ ਬਲਕਾਰ ਸਿੰਘ ਆਦਿ ਨੇ ਕੇਜਰੀਵਾਲ ਦੀਆਂ ਪਾਰਟੀ ਮਾਰੂ ਨੀਤੀਆਂ ਅਤੇ ਅਨੁਸ਼ਾਸ਼ਨਹੀਣਤਾ ਦੇ ਮੱਦੇਨਜਰ ਅਸਤੀਫ਼ਾ ਦੇ ਦਿੱਤਾ ਹੈ।ਇਸ ਮੋਕੇ ਪ੍ਰੈੱਸ ਨਾਲ ਵਾਰਤਾਲਾਪ ਦੌਰਾਨ ਦੱਸਿਆ ਗਿਆ ਕਿ ਕੇਜਰੀਵਾਲ ਨੇ ਇਟਲੀ ਵਿੱਚੋਂ ਲੱਖਾਂ ਰੂਪਏ ਪਾਰਟੀ ਫੰਡ ਲਈ ਇੱਕਠੇ ਕੀਤੇ ਜਿੰਨਾਂ ਦਾ ਅਜੇ ਤੱਕ ਕੋਈ ਹਿਸਾਬ ਨਹੀਂ ਦਿੱਤਾ ਗਿਆ। ਖਦਸ਼ਾ ਹੈ ਕਿ ਇਸ ਪਾਰਟੀ ਫੰਡ ਨੂੰ ਆਪਸ ਵਿਚ ਰਲ ਮਿਲ ਕੇ ਪਾਰਟੀ ਦੇ ਆਗੂ ਖਾ ਗਏ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਘੜੰਮ ਚੌਧਰੀਆਂ ਨੇ ਪਾਰਟੀ ਨੂੰ ਆਪਣੇ ਹੱਥਾਂ ਦੀ ਕੱਠਪੁਤਲੀ ਬਣਾ ਕੇ ਦਿੱਲੀ ਅਤੇ ਪੰਜਾਬ ਦੋ ਹਿਸਿਆਂ ਵਿਚ ਵੰਡਿਆ ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਆਮ ਆਦਮੀ ਪਾਰਟੀ ਨਾਲ ਜੁੜੇ ਸੀ ਤੇ ਉਹਨਾਂ ਨੂੰ ਕੇਜਰੀਵਾਲ ਨੇ ਭਰੋਸਾ ਦਿੱਤਾ ਸੀ ਕਿ ਪੰਜਾਬ ਵਿਚ ਅਮਨ ਸ਼ਾਂਤੀ ਤੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਜਾਵੇਗੀ ਪਰ ਕੇਜਰੀਵਾਲ ਨੇ ਆਪਣੀ ਪਟਾਰੀ ਵਿਚੋਂ ਹੋਰ ਸੱਪ ਕੱਢ ਕੇ ਪੰਜਾਬ ਦੇ ਲੋਕਾਂ ਲਈ ਚਿੰਤਾ ਪੈਦਾ ਕਰ ਦਿੱਤੀ।

LEAVE A REPLY