ਭੋਗਪੁਰ ਚ ਬਣਾਏ ਤੇ ਵੇਚੇ ਜਾ ਰਹੇ ਸਨ ਨਕਲੀ ਆਰ ਓ ਸਿਸਟਮ

0
208

ਭੋਗਪੁਰ (ਬਲਜੀਤ ਸਨੌਰਾ)- ਤਿਉਹਾਰਾਂ ਨੂੰ ਲੈ ਕੇ ਜਿਆਦਾ ਮੁਨਾਫਾ ਕਮਾਉਣ ਲਈ ਬਾਜ਼ਾਰ ਵਿੱਚ ਧੜੱੱਲੇ ਨਾਲ ਵਿਕ ਰਹੇ ਨਕਲੀ ਆਰ.ਓ. ਸਿਸਟਮ ਦੀ ਜਾਂਚ ਕਰਨ ਲਈ ਚੰਡੀਗੜ ਤੋਂ ਆਈ ਸਪੀਡ ਨੈਟਵਰਕ ਐਂਡ ਰਿਸਰਚ ਡਿਪਾਰਟਮੈਂਟ ਦੀ ਟੀਮ ਵੱਲੋਂ ਜਲੰਧਰ ਦਿਹਾਤੀ ਪੁਲਿਸ ਨਾਲ ਰੇਡ ਕੀਤੀ ਗਈ। ਕਾਰਵਾਈ ਦੌਰਾਨ ਲੁਹਾਰਾ ਚਾਤੜਕੇ ਰੋਡ ਦੇ ਸਾਹਮਣੇ ਘੁੰਮਣ ਬੈਟਰੀ ਹਾੳੂਸ ਵਿਚੋਂ ਚਾਰ ਲੱਖ ਤੋਂ ਜਿਆਦਾ ਕੀਮਤ ਦੇ ਆਰ.ਓ. ਸਿਸਟਮ ਕਬਜੇ ਵਿੱਚ ਲਏ ਗਏ। ਚੰਡੀਗੜ ਤੋਂ ਆਈ ਟੀਮ ਡਾਇਰੈਕਟਰ ਅਤੇ ਫੀਲਡ ਅਫਸਰ ਰਮੇਸ਼ ਦੱਤ ਨੇ ਦੱਸਿਆ ਕਿ ਸੂਚਨਾ ਦੇ ਆਧਾਰ ਤੇ ਉਨਾਂ ਨੇ ਐਸ.ਐਸ.ਪੀ. ਜਲੰਧਰ ਦੀ ਮਦਦ ਲੈ ਕੇ ਭੋਗਪੁਰ ਪੁਲਿਸ ਨਾਲ ਜਾ ਉਪਰੋਕਤ ਘੁੰਮਣ ਬੈਟਰੀ ਹਾੳੂਸ ਤੇ ਰੇਡ ਕੀਤੀ ਸੀ ਜਿਸ ਵਿਚੋਂ 4 ਲੱਖ ਦੇ ਆਰ.ਓ. ਸਿਸਟਮ ਫੜੇ ਗਏ ਉਨਾਂ ਦੱਸਿਆ ਕਿ ਬਜਾਜ ਐਂਡ ੳੂਸ਼ਾ ਸਿਸਟਮ ਦੀ ਕੀਮਤ ਬਾਜਾਰ ਵਿੱਚ ਘੱਟ ਹੈ ਜਦੋਂ ਕਿ ਫਰਜੀ ਨਿਸ਼ਾਨ ਲਾ ਕੇ 4000 ਰੁਪਏ ਵਾਲਾ 10 ਹਜਾਰ ਰੁਪਏ ਵਿੱਚ ਵੇਚ ਰਹੇ ਸਨ। ਐਸ.ਐਚ.ਓ. ਨਰੇਸ਼ ਜੋਸ਼ੀ ਨੇ ਕਿਹਾ ਕਿ ਘੁੰਮਣ ਬੇਟਰੀ ਹਾੳੂਸ ਖਿਲਾਫ ਕਾਰਵਾਈ ਕੀਤੀ ਜਾਏਗੀ।

LEAVE A REPLY