ਨਿਵੇਕਲਾ ਹੋ ਨਿਬੜਿਆ ‘ਮੈਲਬੌਰਨ ਦੀਵਾਲੀ ਮੇਲਾ’

0
74

ਮੈਲਬੌਰਨ (ਟੀ.ਐਲ.ਟੀ. ਨਿਊਜ਼)- ਬੀਤੇ ਦਿਨੀਂ ਮੈਲਬੌਰਨ ਦੇ ਐਲਬੀਅਨ ਇਲਾਕੇ ਵਿਚ ‘ਹਾਂਜੀ’ ਰੇਡੀਓ ਵੱਲੋਂ ਦੀਵਾਲੀ ਮੇਲਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ।ਮੈਲਬੌਰਨ ਭਰ ਤੋਂ ਪੰਜਾਬੀ ਭਾਈਚਾਰੇ ਤੋਂ ਇਲਾਵਾ ਕਈ ਭਾਈਚਾਰਿਆਂ ਵੱਲੋਂ ਇਸ ਮੇਲੇ ਵਿਚ ਸ਼ਿਰਕਤ ਕੀਤੀ ਗਈ ।ਇਸ ਮੌਕੇ ਪਾਕਿਸਤਾਨ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਸ਼ਾਇਰ ਅਫਜ਼ਲ ਸਾਹਿਰ ਨੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਬਾਤਾਂ ਨਾਲ ਹਾਜ਼ਰ ਲੋਕਾਂ ਦਾ ਦਿਲ ਟੁੰਬਿਆ। ਆਸਟ੍ਰੇਲੀਆ ਦੀ ਲੇਬਰ ਪਾਰਟੀ ਵੱਲੋਂ ਪਹੁੰਚੇ ਸੰਸਦ ਮੈਂਬਰ ਨੈਟਲੀ ਸੁਲੇਮਾਨ, ਗ੍ਰੀਨ ਪਾਰਟੀ ਦੇ ਉਮੀਦਵਾਰ ਹਰਕੀਰਤ ਸਿੰਘ ਅਤੇ ਹੋਰ ਰਾਜਨੀਤਕ ਆਗੂਆਂ ਨੇ ਆਏ ਹੋਏ ਲੋਕਾਂ ਨੂੰ ਸੰਬੋਧਨ ਕੀਤਾ।ਵਿਕਟੋਰੀਆ ਪੁਲਸ ਅਤੇ ਆਸਟ੍ਰੇਲੀਆਈ ਫੌਜ ਵਿਚ ਕੰਮ ਕਰ ਰਹੇ ਜਵਾਨਾਂ ਵੱਲੋਂ ਵੀ ਸੰਬੰਧਿਤ ਵਿਭਾਗਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ।
ਲੋਕ ਮਨੋਰੰਜਨ ਲਈ ਗਿੱਧਾ, ਭੰਗੜਾ, ਬੱਚਿਆਂ ਦੀਆਂ ਖੇਡਾਂ, ਸੱਭਿਆਚਾਰਕ ਵੰਨਗੀਆਂ ਵਿਸ਼ੇਸ਼ ਆਕਰਸ਼ਣ ਹੋ ਨਿਬੜੀਆਂ।ਆਸਟ੍ਰੇਲੀਆ ਦੇ ਜੰਮਪਲ ਬੱਚਿਆਂ ਵੱਲੋਂ ਚੁਟਕਲੇ ਤੇ ਹਾਸਰਸ ਵੰਨਗੀਆਂ ਸਲਾਹੁਣਯੋਗ ਸੀ।ਮੇਲੇ ਦੇ ਅੰਤ ਵਿਚ ਕੀਤੀ ਗਈ ਆਤਿਸ਼ਬਾਜ਼ੀ ਦਾ ਨਜ਼ਾਰਾ ਵੀ ਲੋਕਾਂ ਨੇ ਮਾਣਿਆ।ਮੁੱਖ ਪ੍ਰਬੰਧਕ ਰਣਜੋਧ ਸਿੰਘ ਅਤੇ ਸਮੁੱਚੀ ਟੀਮ ਨੇ ਇਸ ਮੇਲੇ ਨੂੰ ਸਫਲ ਬਣਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ ।

LEAVE A REPLY