ਅਫਗਾਨ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ

ਚਾਲਕ ਦਲ ਸਮੇਤ 25 ਲੋਕਾਂ ਦੀ ਮੌਤ

0
146

ਕਾਬੁਲ (ਟੀ.ਐਲ.ਟੀ. ਨਿਊਜ਼)- ਅਫਗਾਨ ਫੌਜ ਦਾ ਹੈਲੀਕਾਪਟਰ ਬੁੱਧਵਾਰ ਨੂੰ ਫਰਾਹ ਸੂਬੇ ਵਿਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਹੈਲੀਕਾਪਟਰ ਵਿਚ ਸਵਾਰ ਕਰੀਬ 25 ਲੋਕਾਂ ਦੀ ਮੌਤ ਹੋ ਗਈ। ਜ਼ਫਰ ਮਿਲਟਰੀ ਕੌਰਪਸ ਦੇ ਬੁਲਾਰੇ ਨਜ਼ੀਬੁੱਲਾ ਨਜ਼ੀਬੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਕਿਸੇ ਦੇ ਬਚਣ ਦੀ ਸੰਭਾਵਨਾ ਨਹੀਂ ਹੈ।
ਸੂਬਾਈ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਦੱਖਣੀ-ਪੱਛਮੀ ਅਫਗਾਨਿਸਤਾਨ ਵਿਚ ਹੋਏ ਇਸ ਹਾਦਸੇ ਵਿਚ ਚਾਲਕ ਦਲ ਸਮੇਤ ਸਾਰੇ ਯਾਤਰੀਆਂ ਦੀ ਮੌਤ ਹੋ ਗਈ। ਪੱਛਮੀ ਫਰਾਹ ਸੂਬੇ ਦੇ ਗਵਰਨਰ ਦੇ ਬੁਲਾਰੇ ਨੇਸਰ ਮੇਹਰੀ ਨੇ ਕਿਹਾ ਕਿ ਫੌਜ ਦੇ ਦੋ ਹੈਲੀਕਾਪਟਰ ਗੁਆਂਢੀ ਹੇਰਾਤ ਸੂਬੇ ਵੱਲ ਜਾ ਰਹੇ ਸਨ। ਅਚਾਨਕ ਉਹ ਆਪਣਾ ਕੰਟਰੋਲ ਗਵਾ ਬੈਠਾ। ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦਾ ਕਾਰਨ ਖਰਾਬ ਮੌਸਮ ਦੱਸਿਆ ਗਿਆ ਹੈ। ਜਦਕਿ ਇਕ ਤਾਲੀਬਾਨ ਦੇ ਬੁਲਾਰੇ ਨੇ ਕਿਹਾ ਕਿ ਅੱਤਵਾਦੀਆਂ ਨੇ ਇਸ ਨੂੰ ਗੋਲੀ ਮਾਰ ਦਿੱਤੀ ਹੈ।

LEAVE A REPLY