ਦਲੇਰ ਮਹਿੰਦੀ ਦੇ ਵੱਡੇ ਭਰਾ ਅਮਰਜੀਤ ਸਿੰਘ ਦਾ ਦਿਹਾਂਤ

ਬੀਤੀ ਰਾਤ ਹਸਪਤਾਲ 'ਚ ਲਿਆ ਆਖਰੀ ਸਾਹ

0
97

ਜਲੰਧਰ (ਮਲਿਕ)- ਪੰਜਾਬੀ ਅਤੇ ਬਾਲੀਵੁੱਡ ਗਾਇਕ ਮੀਕਾ ਸਿੰਘ ਅਤੇ ਦਲੇਰ ਮਹਿੰਦੀ ਦੇ ਵੱਡੇ ਭਰਾ ਅਮਰਜੀਤ ਸਿੰਘ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖਬਰ ਮੀਕਾ ਸਿੰਘ ਅਤੇ ਦਲੇਰ ਮਹਿੰਦੀ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।
ਖਬਰਾਂ ਦੀ ਮੰਨੀਏ ਤਾਂ ਅਮਰਜੀਤ ਸਿੰਘ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਨੇ ਦਿੱਲੀ ਦੇ ਇਕ ਨਿੱਜੀ ਹਸਪਤਾਲ ‘ਚ ਆਖਰੀ ਸਾਹ ਲਿਆ।
ਉਹ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ‘ਚ ਦਾਖਲ ਸਨ। ਅਮਰਜੀਤ ਭਰਾ ਸਵਰਗ ਚਲੇ ਗਏ।” ਅਮਰਜੀਤ ਦੀ ਮੌਤ ਨਾਲ ਉਨ੍ਹਾਂ ਦੇ ਭਰਾ ਦਲੇਰ ਮਹਿੰਦੀ, ਹਰਜੀਤ ਮਹਿੰਦੀ, ਜੋਗਿੰਦਰ ਸਿੰਘ ਅਤੇ ਮੀਕਾ ਸਿੰਘ ਸੋਗ ‘ਚ ਹਨ। ਦੱਸਿਆ ਜਾਂਦਾ ਹੈ ਕਿ ਮੀਕਾ ਅਤੇ ਦਲੇਰ ਦੇ ਮਿਊਜ਼ਿਕ ਕਰੀਅਰ ਨੂੰ ਬਣਾਉਣ ‘ਚ ਉਨ੍ਹਾਂ ਦਾ ਹੀ ਖਾਸ ਸਹਿਯੋਗ ਰਹਿ ਚੁੱਕਾ ਹੈ।

LEAVE A REPLY