ਦੁਬਈ ਤੋਂ ਬਕਸੇ ‘ਚ ਬੰਦ ਆਈ ਅੰਮ੍ਰਿਤਸਰ ਦੇ ਨਿਰਮਲ ਸਿੰਘ ਦੀ ਲਾਸ਼

0
43

ਅੰਮ੍ਰਿਤਸਰ (ਟੀ.ਐਲ.ਟੀ. ਨਿਊਜ)- ਅਜਨਾਲਾ ਦੇ ਪਿੰਡ ਅੰਬ ਨੰਗਲ ਦੇ ਰਹਿਣ ਵਾਲੇ ਨਿਰਮਲ ਸਿੰਘ (46) ਪੁੱਤਰ ਸੋਹਨ ਸਿੰਘ ਦੀ ਦੁਬਈ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਸ ਦੀ ਮ੍ਰਿਤਕ11_17_107980000a3-ll ਦੇਹ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ. ਐੱਸ.ਪੀ. ਸਿੰਘ ਓਬਰਾਏ ਦੇ ਅਣਥੱਕ ਯਤਨਾਂ ਸਦਕਾ ਅੱਜ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ।
ਜ਼ਿਕਰਯੋਗ ਹੈ ਕਿ ਮਿਰਮਲ ਸਿੰਘ 22 ਸਾਲ ਪਹਿਲਾਂ ਆਪਣੇ ਪਰਿਵਾਰ ਨੂੰ ਆਰਥਿਕ ਮੰਦਹਾਲੀ ਦੇ ਬੋਝ ਤੋਂ ਮੁਕਤ ਕਰਵਾਉਣ ਦੇ ਸੁਪਨੇ ਲੈ ਕੇ ਦੁਬਈ ਗਿਆ ਸੀ। ਉਥੇ ਉਸ ਨੇ ਸਖਤ ਮਿਹਨਤ ਕਰਕੇ ਕੰਸਟ੍ਰਕਸ਼ਨ ਕੰਪਨੀ ਖੋਲੀ ਸੀ ਤੇ ਆਪਣੀ ਪਤਨੀ ਤੇ ਬੱਚਿਆਂ ਸਮੇਤ ਦੁਬਈ ‘ਚ ਹੀ ਰਹਿ ਰਿਹਾ ਸੀ। 2 ਅਕਤੂਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ।
ਭਾਰਤ ‘ਚ ਰਹਿੰਦੇ ਨਿਰਮਲ ਸਿੰਘ ਦੇ ਪਰਿਵਾਰ ਨੂੰ ਜਦੋਂ ਉਸ ਦੀ ਮੌਤ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਸਰਬੱਤ ਦਾ ਭਲਾ ਟਰਸੱਟ ਦੀ ਅੰਮ੍ਰਿਤਸਰ ਜ਼ਿਲਾ ਇਕਾਈ ਨਾਸ ਸੰਪਰਕ ਕਰਕੇ ਉਸ ਦੀ ਮ੍ਰਿਤਰ ਦੇਹ ਭਾਰਤ ਮੰਗਵਾਉਣ ਦੀ ਅਰਜੋਈ ਕੀਤੀ ਸੀ। ਇਸ ਸਬੰਧੀ ਅੰਮ੍ਰਿਤਸਰ ਇਕਾਈ ਵਲੋਂ ਡਾ. ਐੱਸ. ਸਿੰਘ ਓਬਰਾਏ ਨਾਲ ਰਾਬਤਾ ਕਰਕੇ ਉਕਤ ਵਿਅਕਤੀ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਉਨ੍ਹਾਂ ਨੂੰ ਬੇਨਤੀ ਕੀਤੀ, ਜਿਸ ‘ਤੇ ਕਾਰਵਾਈ ਕਰਦਿਆਂ ਡਾ. ਓਬਰਾਏ ਤੇ ਉਨ੍ਹਾਂ ਦੀ ਟੀਮ ਨੇ ਦੁਬਈ ‘ਚ ਸਾਰੀ ਜ਼ਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਮ੍ਰਿਤਕ ਦੇਹ ਨੂੰ ਵਤਨ ਭੇਜਿਆ ਹੈ।

LEAVE A REPLY