ਖਾਲਸਾ ਪੰਜਾਬੀ ਸਕੂਲ ‘ਚ ਕਰਵਾਇਆ ਗਿਆ ਸਾਲਾਨਾ ਇਨਾਮ ਵੰਡ ਸਮਾਰੋਹ

0
108

ਮੈਰੀਲੈਂਡ (ਟੀ.ਐਲ.ਟੀ. ਨਿਊਜ)- ਖਾਲਸਾ ਪੰਜਾਬੀ ਸਕੂਲ ਅਦਾਰਾ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ, ਮੈਰੀਲੈਂਡ ਦਾ ਤੀਜਾ ਸਾਲਾਨਾ ਇਨਾਮ ਵੰਡ ਸਮਾਰੋਹ ਬਹੁਤ ਹੀ ਸ਼ਾਨੌ ਸ਼ੌਕਤ ਨਾਲ ਮਨਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਜਾਨ-ਵੂਬਨ ਸਮਿਥ ਸੈਕਟਰੀ ਸਟੇਟ ਮੈਰੀਲੈਂਡ ਸ਼ਾਮਲ ਹੋਏ ਅਤੇ ਗੈਸਟ ਆਫ ਆਨਰ ਵਜੋਂ ਅਟਾਰਨੀ ਜਨਰਲ ਦੀ ਚੋਣ ਵਿਚ ਸ਼ਾਮਲ ਕਰੈਗ ਵੁਲਫ ਨੇ ਹਿੱਸਾ ਲਿਆ।ਜਸੀ ਸਿੰਘ ਤੇ ਡਾ. ਅਰੁਣ ਭੰਡਾਰੀ ਵਲੋਂ ਮੁੱਖ ਮਹਿਮਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਸਬੰਧੀ ਅਹਿਮ ਭੂਮਿਕਾ ਨਿਭਾਈ ਗਈ।
ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨਰ, ਸਾਜਿਦ ਤਰਾਰ ਕੋ-ਚੇਅਰ ਤੇ ਟਰੰਪ ਡਾਇਵਰਸਿਟੀ ਗਰੁਪ ਮੁਸਲਿਮ ਫਾਰ ਟਰੰਪ, ਬਲਜਿੰਦਰ ਸਿੰਘ ਸ਼ੰਮੀ ਅਤੇ ਡਾ. ਸੁਰਿੰਦਰ ਸਿੰਘ ਗਿੱਲ ਪ੍ਰਿੰਸੀਪਲ ਵਲੋਂ ਮੁੱਖ ਮਹਿਮਾਨਾਂ ਨੂੰ ਨਿੱਘੀ ਜੀ ਆਇਆਂ ਆਖੀ ਅਤੇ ਸਟਾਫ ਨਾਲ ਜਾਣ ਪਹਿਚਾਣ ਕਰਵਾਈ। ਉਪਰੰਤ ਸਟਾਫ ਵਲੋਂ ਮਹਿਮਾਨਾਂ ਨੂੰ ਗੁਲਦਸਤੇ ਭੇਂਟ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਫਤਿਹ ਬੁਲਾ ਕੇ ਕੀਤੀ ਗਈ। ਡਾ. ਸੁਰਿੰਦਰ ਸਿੰਘ ਗਿੱਲ ਪ੍ਰਿੰਸੀਪਲ ਨੇ ਆਏ ਮਹਿਮਾਨਾਂ ਦਾ ਬਹੁਤ ਹੀ ਵਧੀਆ ਸ਼ਬਦਾਂ ਨਾਲ ਸਵਾਗਤ ਕੀਤਾ। ਉਪਰੰਤ ਮੁੱਖ ਮਹਿਮਾਨਾਂ ਨੂੰ ਇਨਾਮ ਵੰਡਣ ਸਬੰਧੀ ਸਟੇਜ ਤੇ ਆਮਦ ਕੀਤਾ ਗਿਆ। ਜੱਸੀ ਸਿੰਘ ਤੇ ਸੀ.ਜੇ. ਵਲੋਂ ਮੁੱਖ ਮਹਿਮਾਨ ਜਾਨ ਵੂਬਨਸਮਿਥ ਨਾਲ ਇਨਾਮ ਵੰਡ ਸਮਾਰੋਹ ਦੀ ਕਾਰਵਾਈ ਨਿਭਾਈ। ਜੇਤੂ ਵਿਦਿਆਰਥੀਆਂ ਦੇ ਸੀਨੀਅਰ ਗਰੁੱਪ ਵਿਚ ਦਿਵਜੋਤ ਕੌਰ ਨੇ ਪਹਿਲਾ, ਮੇਹਰਵੀਨ ਕੌਰ ਨੇ ਦੂਜਾ, ਅਰਸ਼ਦੀਪ ਕੌਰ ਨੇ ਤੀਜਾ ਤੇ ਜੂਨੀਅਰ ਵਿਚ ਵੰਸ਼ਦੀਪ ਸਿੰਘ ਨੇ ਪਹਿਲਾ, ਅਜੀਤ ਸਿੰਘ ਨੇ ਦੂਜਾ, ਜੂਨੀਅਰ ਬੀ ਗਰੁੱਪ ਵਿਚ ਅਕਸ਼ਦੀਪ ਪਲੋਈ, ਆਦਿਜੋਤ ਕੌਰ, ਪ੍ਰਤੀਤ ਕੌਰ ਤੇ ਕੁਲਰਾਜ ਸਿੰਘ ਪਹਿਲੇ ਸਥਾਨ ‘ਤੇ ਰਹੇ, ਕੁਰਨੂਰ ਕੌਰ ਤੇ ਅਗਮਦੀਪ ਕੌਰ ਦੂਜੇ ਅਤੇ ਲਿਵ ਕੌਰ ਤੀਸਰੇ ਸਥਾਨ ਤੇ ਆਏ। ਸਬ
ਜੂਨੀਅਰ ਗਰੁੱਪ ਵਿਚ ਇਦੰਰਪ੍ਰੀਤ ਸਿੰਘ ਪਹਿਲੇ, ਹਰਨੂਰ ਸਿੰਘ ਦੂਜੇ ਸਥਾਨ ਤੇ ਆਏ।ਨਰਸਰੀ ਗਰੁਪ ਵਿਚ ਖੁਸ਼ਬੀਰ ਸਿੰਘ ਪਹਿਲੇ, ਮਨਮੀਤ ਸਿੰਘ ਦੂਜੇ ਤੇ ਪਹਿਲ ਤੀਜੇ ਸਥਾਨ ਤੇ ਸਨ। ਪ੍ਰੀ-ਨਰਸਰੀ ਵਿਚ ਹਰਜੋਤ ਸਿੰਘ ਫ਼ਸਟ, ਵਿਰਾਜ ਸਿੰਘ ਤੇ ਮਨਜੋਤ ਸਿੰਘ ਦੂਜੇ ਸਥਾਨ ਅਤੇ ਬ੍ਰਹਮਲੀਨ ਕੌਰ ਤੀਜੇ ਸਥਾਨ ਤੇ ਆਈ। ਬੱਚਿਆਂ ਨੂੰ ਟਰਾਫੀਆਂ ਦਿੱਤੀਆਂ ਗਈਆਂ ਤਾਂ ਜੋ ਭਵਿੱਖ ਵਿਚ ਵਧੀਆ ਕਾਰਗੁਜ਼ਾਰੀ ਕਰਕੇ ਸਕੂਲ, ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰ ਸਕਣ।
ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨਰ ਮੈਰੀਲੈਂਡ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਕੇ ਅਧਿਆਪਕਾਂ ਵਲੋਂ ਨਿਭਾਏ ਫਰਜ਼ਾਂ ਦੀ ਸਰਾਹਨਾ ਕੀਤੀ। ਡਾ. ਅਰੁਣ ਭੰਡਾਰੀ ਨੇ ਕਿਹਾ ਕਿ ਅੱਜ ਦੇ ਬੱਚੇ ਕੱਲ੍ਹ ਦਾ ਭਵਿੱਖ ਹਨ। ਜਿਨ੍ਹਾਂ ਤੇ ਸਟੇਟ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਪ੍ਰੋਫੈਸ਼ਨ ਤੇ ਮਾਣ ਹੈ ਜਿਸ ਸਦਕਾ ਮੈਂ ਲੈਰੀ ਹੋਗਨ ਗਵਰਨਰ ਦੀ ਸਿਹਤਯਾਬੀ ਵਿਚ ਆਪਣਾ ਰੋਲ ਅਦਾ ਕਰ ਸਕਿਆ ਹਾਂ।
ਜਾਨ ਵੂਬਨ ਸਮਿਥ ਨੇ ਅਧਿਆਪਕਾਂ, ਬੱਚਿਆਂ ਅਤੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਸਿੰਘ ਗਿੱਲ ਦੇ ਕਾਰਜ਼ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਸਕੂਲ ਚਲਾਉਣਾ ਸੋਖਾ ਨਹੀਂ ਹੈ। ਜੋ ਅਨੁਸ਼ਾਸਨ ਬਚਿਆਂ ਨੇ ਦਿਖਾਇਆ ਹੈ।ਮੈਂ ਬੇਹੱਦ ਖੁਸ਼ ਹਾਂ । ਸਟਾਫ਼ ਵਧਾਈ ਦਾ ਪਾਤਰ ਹੈ। ਸਕੂਲ ਅਤੇ ਪ੍ਰਬੰਧਕਾਂ ਵਲੋਂ ਗੁਰੂ ਨਾਨਕ ਸਾਹਿਬ ਦੀ ਜੀਵਨੀ ਸਬੰਧੀ ਇਕ ਕਿਤਾਬ ਪ੍ਰਧਾਨ ਗੁਰਪ੍ਰੀਤ ਸਿੰਘ ਸੰਨੀ ਵਲੋਂ ਸੈਕਟਰੀ ਸਟੇਟ ਵੂਬਨ ਸਮਿਥ ਅਤੇ ਵੁਲਫ ਕਰੈਗ ਨੂੰ ਯਾਦਗਾਰ ਵਜੋਂ ਭੇਂਟ ਕੀਤੀ ਗਈ। ਸਮੁੱਚੇ ਤੌਰ ਤੇ ਇਸ ਸਕੂਲ ਦਾ ਇਨਾਮ ਵੰਡ ਸਮਾਰੋਹ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ ਜੋ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੀਆਂ ਆਸਾਂ ਤੇ ਖਰਾ ਉਤਰਿਆ।

LEAVE A REPLY