ਅਮਰੀਕਾ ‘ਚ ਗੈਂਗਵਾਰ

6 ਲੋਕਾਂ 'ਤੇ ਹੋਈ ਫਾਈਰਿੰਗ, 3 ਦੀ ਹਾਲਤ ਗੰਭੀਰ

0
107

ਲਾਸ ਏਂਜਲਸ (ਟੀ.ਐਲ.ਟੀ. ਨਿਊਜ਼)- ਅਮਰੀਕਾ ਦੇ ਜੈਕਸਨਵਿਲਾ ‘ਚ ਦਿਨ-ਦਿਹਾੜੇ ਗੋਲੀਆਂ ਚੱਲੀਆਂ, ਜਿਸ ਕਾਰਨ ਕਾਰਨ 6 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ‘ਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਗੈਂਗਵਾਰ ਸੀ ਅਤੇ ਜ਼ਖਮੀਆਂ ‘ਚੋਂ ਇਕ ਔਰਤ ਹੈ। ਸਥਾਨਕ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾਂ ਦੀ ਉਮਰ 20 ਤੋਂ 70 ਸਾਲ ਵਿਚਕਾਰ ਹੈ।
ਪੁਲਸ ਦਾ ਕਹਿਣਾ ਹੈ ਕਿ ਇੱਥੇ ਸ਼ਰੇਆਮ ਫਾਈਰਿੰਗ ਹੋਈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਕ ਤੋਂ ਵਧ ਸ਼ੂਟਰ ਇੱਥੇ ਮੌਜੂਦ ਸੀ। ਇਹ ਘਟਨਾ ਸਥਾਨਕ ਸਮੇਂ ਮੁਤਾਬਕ ਐਤਵਾਰ ਦੁਪਹਿਰ ਨੂੰ 12.35 ਵਜੇ ਫਿਲਿਪ ਰੈਂਡੋਲਫ ਬੋਅਲੇਵਰਡ ਅਤੇ ਪਿਪੀਨ ਸਟ੍ਰੀਟ ‘ਚ ਵਾਪਰੀ। ਗੋਲਬਾਰੀ ਕਰਨ ਮਗਰੋਂ ਸ਼ੱਕੀ ਗ੍ਰੇਅ ਜਾਂ ਸਿਲਵਰ ਨਿਸਾਨ ਗੱਡੀ ‘ਚ ਬੈਠ ਕੇ ਉੱਥੋਂ ਫਰਾਰ ਹੋ ਗਏ। ਫਿਲਹਾਲ ਪੁਲਸ ਸ਼ੱਕੀਆਂ ਦੀ ਭਾਲ ‘ਚ ਜੁਟੀ ਹੋਈ ਹੈ। ਪੁਲਸ ਨੇ ਕਿਹਾ ਕਿ ਜੇਕਰ ਲੋਕਾਂ ਨੂੰ ਇਸ ਸਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਪੁਲਸ ਨੂੰ ਜ਼ਰੂਰ ਦੱਸਣ।

LEAVE A REPLY