ਟਰੂਡੋ ਨੇ ਜਗਮੀਤ ਨੂੰ ਛੱਡਿਆ ਪਿੱਛੇ

ਅੱਜ ਵੀ ਬਣੇ ਲੋਕਾਂ ਦੀ ਪਹਿਲੀ ਪਸੰਦ

0
137

ਓਂਟਾਰੀਓ (ਟੀ.ਐਲ.ਟੀ. ਨਿਊਜ਼)- ਕੈਨੇਡਾ ਵਿਚ ਫੈਡਰਲ ਚੋਣਾਂ ਤੋਂ ਇਕ ਸਾਲ ਪਹਿਲਾਂ ਇਕ ਸਰਵੇਖਣ ਕਰਵਾਇਆ ਗਿਆ। ਇਸ ਸਰਵੇਖਣ ਮੁਤਾਬਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਵੀ ਲੋਕਾਂ ਦੀ ਪਹਿਲੀ ਪਸੰਦ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਲਿਬਰਲ ਪਾਰਟੀ ਲਈ ਸੰਭਾਵੀ ਵੋਟਰਾਂ ਤੋਂ ਮਜ਼ਬੂਤ 80 ਫੀਸਦੀ ਸਮਰਥਨ ਪ੍ਰਾਪਤ ਕੀਤਾ। ਇਸ ਦੇ ਉਲਟ ਉਸ ਦੇ ਮੁੱਖ ਵਿਰੋਧੀਆਂ ਵਿਚੋਂ ਇਕ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਦੇ ਸਮਰਥਨ ਵਿਚ 50 ਫੀਸਦੀ ਤੋਂ ਵੀ ਘੱਟ ਲੋਕ ਹਨ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਐਂਡਰਿਊ ਸ਼ੀਅਰ ਕੋਲ ਉਨ੍ਹਾਂ ਦੀ ਪਾਰਟੀ ਵੱਲ ਝੁੱਕਣ ਵਾਲੇ ਲੱਗਭਗ ਦੋ-ਤਿਹਾਈ ਲੋਕਾਂ ਦਾ ਸਮਰਥਨ ਹੈ।
ਇਹ ਨਤੀਜੇ ਲੋਕ ਰਾਏ ਖੋਜ ਅਦਾਰੇ, ਐਨਗਸ ਰੀਡ ਇੰਸਟੀਚਿਊਟ (ਏ.ਆਰ.ਆਈ.) ਵੱਲੋਂ ਕੌਮੀ ਸਰਵੇਖਣ ਦੇ ਵਿਸ਼ਲੇਸ਼ਣ ਦੌਰਾਨ ਸਾਹਮਣੇ ਆਏ ਹਨ। ਨਤੀਜਿਆਂ ਮੁਤਾਬਕ 79 ਫੀਸਦੀ ਲਿਬਰਲ ਸਮਰਥਕਾਂ ਨੇ ਟਰੂਡੋ ਨੂੰ ਨੇਤਾ ਦੇ ਰੂਪ ਵਿਚ ”ਚੰਗਾ” ਜਾਂ ”ਬਹੁਤ ਚੰਗਾ” ਦੱਸਿਆ ਜਦਕਿ ਸ਼ੀਅਰ ਅਤੇ ਸਿੰਘ ਦੇ ਅੰਕੜੇ 65 ਫੀਸਦੀ ਅਤੇ 47 ਫੀਸਦੀ ਰਹੇ ਹਨ। ਏ.ਆਰ.ਆਈ. ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐੱਨ.ਡੀ.ਪੀ. ਨੇਤਾ ਜਗਮੀਤ ਸਿੰਘ ਵੋਟਰਾਂ ਵਿਚ ਉਤਸ਼ਾਹ ਤੇ ਜੋਸ਼ ਦੀ ਚਿਣਗ ਜਗਾਉਣ ਵਿਚ ਤਾਂ ਸਫਲ ਹੋਏ ਸਨ ਜਦਕਿ ਅਗਲੇ ਸਾਲ ਬੈਲਟ ਬੌਕਸ ‘ਤੇ ਉਨ੍ਹਾਂ ਨੂੰ ਚੁਣਨ ਲਈ ਵੋਟਰ ਦੁਬਿਧਾ ਵਿਚ ਹਨ। ਕੁਝ ਸਮਰਥਕ ਪਾਰਟੀ ਪ੍ਰਤੀ ਵਫਾਦਾਰੀ ਦਾ ਦਾਅਵਾ ਕਰਦੇ ਹਨ ਪਰ ਉਨ੍ਹਾਂ ਦੇ ਨੇਤਾ ਜਾਂ ਉਨ੍ਹਾਂ ਦੇ ਮੌਕਿਆਂ ਪ੍ਰਤੀ ਦੋ-ਪੱਖੀ ਹਨ।
ਸਰਵੇਖਣ ਨੇ 1,500 ਕੈਨੇਡੀਅਨਾਂ ਦੇ ਇਕ ਬੇਤਰਤੀਬ ਨਮੂਨੇ ਦੀ ਵਰਤੋਂ ਕੀਤੀ ਅਤੇ 500 ਵੱਡੇ ਸਮਰਥਕਾਂ ਵਿਚੋਂ ਹਰੇਕ ਨੂੰ ਪ੍ਰਮੁੱਖ ਸਿਆਸੀ ਪਾਰਟੀ ਵਿਚ ਵੰਡਿਆ ਗਿਆ। ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀਆਂ ਦੇ ਲੱਗਭਗ ਸਮਾਨ ਸਮਰਥਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਨੇਤਾ ਸਾਲ 2019 ਵਿਚ ਜ਼ਿਆਦਾ ਸੀਟਾਂ ਜਿੱਤਣ ਲਈ ਪਾਰਟੀ ਨੂੰ ਸਥਾਪਿਤ ਕਰ ਰਿਹਾ ਹੈ। ਜਦਕਿ ਲੱਗਭਗ 34 ਫੀਸਦੀ ਲੋਕ ਹੀ ਭਰੋਸਾ ਰੱਖਦੇ ਹਨ ਕਿ ਸਿੰਘ ਅਗਲੇ ਸਾਲ ਆਪਣੀ ਪਾਰਟੀ ਦੀ ਸੀਟ ਦੀ ਗਿਣਤੀ ਵਧਾਉਣਗੇ। ਭਾਵੇਂਕਿ ਟਰੂਡੋ ਹਰਮਨ ਪਿਆਰੇ ਹਨ ਪਰ ਉਨ੍ਹਾਂ ਲਈ ਸਭ ਠੀਕ ਨਹੀਂ ਹੈ। ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਲੋਕ ਵੋਟਿੰਗ ਦੌਰਾਨ ਮੌਜੂਦ ਹੋਰ ਸਿਆਸੀ ਵਿਕਲਪਾਂ ਵੱਲ ਜਾ ਸਕਦੇ ਹਨ ਕਿਉਂਕਿ ਸਰਵੇਖਣ ਵਿਚ ਪਾਇਆ ਗਿਆ ਹੈ ਕਿ ਚੋਣਾਂ ਵਿਚ ਵਧੇਰੇ ਕੈਨੇਡੀਅਨ ਕੰਜ਼ਰਵੇਟਿਵਜ਼ ਨੂੰ ਪਸੰਦ ਕਰਦੇ ਹਨ ਅਤੇ ਐਂਡਰਿਊ ਸ਼ੀਅਰ ਉਨ੍ਹਾਂ ਲਈ ਵਿਕਲਪ ਦੇ ਤੌਰ ਤੇ ਹੈ।

LEAVE A REPLY