ਅੰਮ੍ਰਿਤਸਰ ਦੀਆਂ ਲੜਕੀਆਂ ਨੇ ਸਾਊਥ ਕੋਰੀਆ ‘ਚ ਲਹਿਰਾਇਆ ਜਿੱਤ ਦਾ ਤਿਰੰਗਾ

0
144

ਅੰਮ੍ਰਿਤਸਰ (ਸੰਜੀਵ ਪੁੰਜ) : ਸਾਊਥ ਕੋਰੀਆ ‘ਚ ਇੰਟਰਨੈਸ਼ਨਲ ਫ੍ਰੀ ਟੈਨਿਸ ਫੈੱਡਰੇਸ਼ਨ ਵਲੋਂ ਆਯੋਜਿਤ 3 ਦਿਨਾ ਮੁਕਾਬਲੇ ਵਿਚ ਅੰਮ੍ਰਿਤਸਰ ਦੀਆਂ ਲੜਕੀਆਂ ਨੇ ਤਿਰੰਗਾ ਲਹਿਰਾਇਆ। ਸਮਾਰੋਹ ਦੇ ਮੁੱਖ ਮਹਿਮਾਨ ਜੰਗ ਹਾਂ ਜੀਓਨ (ਚੇਅਰਮੈਨ ਆਫ ਇੰਟਰਨੈਸ਼ਨਲ ਫ੍ਰੀ ਟੈਨਿਸ ਫੈੱਡਰੇਸ਼ਨ ਅਤੇ ਮੈਂਬਰ ਐਡਵਾਈਜ਼ਰੀ ਕਮੇਟੀ ਆਫ ਟ੍ਰੈਡੀਸ਼ਨਲ ਸਪੋਰਟਸ ਐਂਡ ਗੇਮਸ ਯੂਨੈਸਕੋ ਸਨ। ਭਾਰਤੀ ਟੀਮ ਦੀ ਅਗਵਾਈ ਮਿਸ ਰੂਬੀ ਮਲਹੋਤਰਾ ਨੇ ਕੀਤਾ। 12 ਤੋਂ 15 ਅਕਤੂਬਰ ‘ਚ ਇਸ ਮੁਕਾਬਲੇ ਵਿਚ ਸਾਊਥ ਕੋਰੀਆ ਦੀ ਪ੍ਰੰਪਰਾਵਾਦੀ ਖੇਡ ਫ੍ਰੀ ਟੈਨਿਸ ਖੇਡਣ ਲਈ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਖੇਡ ਪ੍ਰੇਮੀ ਪੁੱਜੇ।

LEAVE A REPLY