ਏਅਰ ਇੰਡੀਆ ਦੀ ਉਡਾਣ ‘ਚ ਵਾਪਰਿਆ ਹਾਦਸਾ

ਦਰਵਾਜ਼ਾ ਬੰਦ ਕਰਦੇ ਸਮੇਂ ਜਹਾਜ਼ 'ਚੋਂ ਡਿੱਗੀ ਏਅਰ ਹੋਸਟਸ

0
233

ਮੁੰਬਈ (ਟੀ.ਐਲ.ਟੀ. ਨਿਊਜ਼)- ਏਅਰ ਇੰਡੀਆ ਦੀ ਉਡਾਣ ‘ਚੋਂ ਅੱਜ ਇੱਕ 53 ਸਾਲਾ ਏਅਰ ਹੋਸਟਸ ਅਚਾਨਕ ਹੇਠਾਂ ਡਿੱਗ ਪਈ ਅਤੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਏਅਰ ਇੰਡੀਆ ਦਾ ਜਹਾਜ਼ ਏ. ਆਈ.-864 ਮੁੰਬਈ ਦੇ ਛਤਰਪਤੀ ਸ਼ਿਵਾਜੀ ਕੌਮਾਂਤਰੀ ਹਵਾਈ ਅੱਡੇ ਤੋਂ ਦਿੱਲੀ ਲਈ ਉਡਾਣ ਭਰਨ ਦੀਆਂ ਤਿਆਰੀਆਂ ‘ਚ ਜੁਟਿਆ ਹੋਇਆ ਸੀ ਅਤੇ ਇਸ ਦੌਰਾਨ ਇਹ ਹਾਦਸਾ ਵਾਪਰਿਆ। ਉਕਤ ਏਅਰ ਹੋਸਟਸ ਜਹਾਜ਼ ਦਾ ਦਰਵਾਜ਼ਾ ਬੰਦ ਕਰਨ ਸਮੇਂ ਹੇਠਾਂ ਡਿੱਗੀ ਅਤੇ ਉਸ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ।

LEAVE A REPLY