ਪੰਜਾਬੀ ਯੂਨੀਵਰਸਿਟੀ ਨੇ ਬਦਲਿਆ ਲੜਕੀਆਂ ਦੇ ਹੋਸਟਲ ਬੰਦ ਹੋਣ ਦਾ ਸਮਾਂ

0
207

ਪਟਿਆਲਾ (ਟੀ.ਐਲ.ਟੀ. ਨਿਊਜ਼)- ਪੰਜਾਬੀ ਯੂਨੀਵਰਸਿਟੀ, ਪਟਿਆਲਾ ਪ੍ਰਸ਼ਾਸਨ ਨੇ ਭਰਪੂਰ ਵਿਚਾਰ ਵਟਾਂਦਰੇ ਉਪਰੰਤ ਲੜਕੀਆਂ ਦੇ ਹੋਸਟਲ ਬੰਦ ਹੋਣ ਦਾ ਸਮਾਂ ਸ਼ਾਮ ਦੇ 8 ਵਜੇ ਤੋਂ ਵਧਾ ਕੇ 9 ਵਜੇ ਕਰਨ ਦਾ ਫ਼ੈਸਲਾ ਕੀਤਾ ਹੈ। ਹੋਸਟਲ ਵਿਚ ਰਹਿਣ ਵਾਲੀਆਂ ਜਿਹੜੀਆਂ ਵਿਦਿਆਰਥਣਾਂ ਰਾਤ 10.00 ਵਜੇ ਤੱਕ ਹੋਸਟਲ ‘ਚ ਆਉਣਗੀਆਂ ਉਨ੍ਹਾਂ ਤੋਂ ਕੋਈ ਲੇਟ ਐਂਟਰੀ ਫ਼ੀਸ ਵਸੂਲ ਨਹੀਂ ਕੀਤੀ ਜਾਵੇਗੀ ਪਰ ਉਹ ਹੋਸਟਲ ‘ਚ ਦਾਖ਼ਲੇ ਸਮੇਂ ਇਸ ਮੰਤਵ ਲਈ ਰੱਖੇ ਰਜਿਸਟਰ ‘ਚ ਐਂਟਰੀ ਕਰਨਗੀਆਂ। ਨਿਰਧਾਰਿਤ ਸਮੇਂ ਤੋਂ ਬਾਅਦ ਹੋਸਟਲ ‘ਚ ਆਉਣ ਵਾਲੀਆਂ ਵਿਦਿਆਰਥਣਾਂ ‘ਤੇ ਚਲਦੀ ਪ੍ਰਥਾ ਅਨੁਸਾਰ ਨਿਯਮ ਲਾਗੂ ਹੋਣਗੇ ਪਰ ਅਰਜ਼ੀ ਦੀ ਜਗ੍ਹਾ ਹੁਣ ਰਜਿਸਟਰ ‘ਚ ਲੇਟ ਆਉਣ ਦਾ ਸਮਾਂ, ਕਾਰਨ ਆਦਿ ਦਰਜ ਕੀਤਾ ਜਾਵੇਗਾ। ਹੋਸਟਲ ਦੀਆਂ ਵਿਦਿਆਰਥਣਾਂ ਨੂੰ ਯੂਨੀਵਰਸਿਟੀ ਦੀ ਲਾਇਬਰੇਰੀ ਜਾਣ ਵਾਸਤੇ ਸ਼ਾਮ 9 ਵਜੇ ਅਤੇ ਵਾਪਸ ਆਉਣ ਲਈ ਰਾਤ 11 ਵਜੇ ਬੱਸ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਮੰਗਾਂ ਮੰਨੇ ਜਾਣ ਉਪਰੰਤ ਵਿਦਿਆਰਥੀਆਂ ਵੱਲੋਂ ਧਰਨਾ ਖ਼ਤਮ ਕਰ ਦਿੱਤਾ ਗਿਆ।

LEAVE A REPLY