ਬੈਂਕਾਕ ‘ਚ ਗੋਲੀਬਾਰੀ ਦੌਰਾਨ ਭਾਰਤੀ ਸੈਲਾਨੀ ਦੀ ਮੌਤ

0
189

ਬੈਂਕਾਕ (ਟੀ.ਐਲ.ਟੀ. ਨਿਊਜ਼)- ਥਾਈਲੈਂਡ ਦੀ ਰਾਜਧਾਨੀ ਬੈਂਕਾਕ ‘ਚ ਗੋਲੀਬਾਰੀ ‘ਚ ਇੱਕ ਭਾਰਤੀ ਸੈਲਾਨੀ ਦੀ ਮੌਤ ਹੋ ਗਈ, ਜਦੋਂਕਿ ਇੱਕ ਭਾਰਤੀ ਸੈਲਾਨੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਨਾਬਾਲਗਾਂ ਦੇ ਦੋ ਸਮੂਹਾਂ ਵਿਚਾਲੇ ਪ੍ਰਨੂਤਮ ਦੇ ਸੈਂਟਰਾ ਵਾਟਰਗੇਟ ਪਵੇਲੀਅਨ ਮਾਲ ਦੇ ਪਾਰਕਿੰਗ ਲਾਟ ‘ਚ ਬੀਤੀ ਰਾਤ ਨੂੰ ਹੋਈ। ਮੈਟਰੋਪਾਲੀਟਨ ਪੁਲਿਸ ਦੇ ਵਨ ਕਮਾਂਡਰ ਮੇਜਰ ਜਨਰਲ ਸੇਨਿਤ ਸਮਰਸਮਰੂਕਿਟ ਮੁਤਾਬਕ ਅਣਪਛਾਤੇ ਹਮਲਵਾਰਾਂ ਕੋਲ ਏ. ਕੇ. 47 ਰਾਈਫਲਾਂ ਸਨ। ਪੁਲਿਸ ਨੇ ਕਿਹਾ ਕਿ ਦੋਵੇਂ ਸਮੂਹ ਇੱਕ ਨਜ਼ਦੀਕੀ ਕਲੱਬ ਤੋਂ ਬਾਹਰ ਨਿਕਲ ਕੇ ਪਾਰਕਿੰਗ ਵਾਲੀ ਥਾਂ ਦੇ ਨੇੜੇ ਇੱਕ ਗਲੀ ‘ਚ ਝਗੜਾ ਕਰਨ ਲੱਗੇ, ਜਿਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ। ਇਸ ਘਟਨਾ ‘ਚ ਥਾਈਲੈਂਡ ਦੇ ਦੋ ਨਾਗਰਿਕ ਅਤੇ ਲਾਓ ਦਾ ਇੱਕ ਨਾਗਰਿਕ ਜ਼ਖ਼ਮੀ ਹੋਇਆ ਹੈ।

LEAVE A REPLY