ਬੱਸ ਅੱਡਾ ਜਲੰਧਰ, ਰੇਲਵੇ ਸਟੇਸ਼ਨ ਅਤੇ ਹੋਰ ਢੁੱਕਵੀਆਂ ਥਾਂਵਾਂ ਸਹਿਮ ਦੇ ਸਾਏ ਹੇਠ

0
257

ਤਿਉਹਾਰੀ ਸੀਜ਼ਨ ‘ਚ ਸ਼ਰਾਰਤੀ ਅਨਸਰ ਕਿਤੇ ਸ਼ਰਾਰਤ ਨਾ ਕਰ ਜਾਣ

ਜਲੰਧਰ, (ਮਲਿਕ, ਹਰਪ੍ਰੀਤ ਸਿੰਘ ਕਾਹਲੋਂ)-ਬੱਸ ਅੱਡਾ ਜਲੰਧਰ ਦੀ ਹਿਫਾਜ਼ਤ ਨੂੰ ਲੈ ਕੇ ਪੁਲਿਸ ਪ੍ਰਸ਼ਾਸ਼ਨ ਨੂੰ ਵਧੇਰੇ ਚੌਕਸ ਹੋਣ ਦੀ ਲੋੜ ਹੈ। ਬੱਸ ਅੱਡੇ ਦੇ ਨਾਲ ਲੱਗਦੀ ਚਾਰ-ਦੀਵਾਰੀ ਦੇ ਨਾਲ ਵੀ ਕਈ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜੋ ਪਨਾਹਗੀਰਾਂ ਦੇ ਕੰਮ ਨੂੰ ਆਸਾਨ ਬਣਾ ਸਕਦਾ ਹੈ ਅਤੇ ਪ੍ਰਸ਼ਾਸ਼ਨ ਇਨ੍ਹਾਂ ‘ਤੇ ਕਾਰਵਾਈ ਕਰਨ ਦੀ ਸੋਚ ਰਿਹਾ ਹੈ ਤਾਂ ਜੇਕਰ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਚੁੱਕਦਾ ਹੈ ਤਾਂ ਇਨ੍ਹਾਂ ਦੇ ਪਰਿਵਾਰਾਂ ਦੇ ਵਸੇਬੇ ਲਈ ਜਾਂ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਪ੍ਰਸ਼ਾਸ਼ਨ ਨੂੰ ਢੁੱਕਵੇਂ ਪ੍ਰਬੰਧ ਕਰਨ ਦੀ ਵੀ ਲੋੜ ਹੈ। ਏਜੰਸੀ ਦੀ ਰਿਪੋਰਟ ਦੇ ਮੁਤਾਬਿਕ ਖਦਸ਼ਾ ਪ੍ਰਗਟ ਕੀਤਾ ਗਿਆ ਹੈ ਕਿ ਬੱਸ ਅੱਡਾ ਜਲੰਧਰ ‘ਤੇ ਸ਼ਰਾਰਤੀ ਅਨਸਰਾਂ ਦੀ ਮਾੜੀ ਅੱਖ ਹੋ ਸਕਦੀ ਹੈ। ਇਸ ਦੇ ਨਾਲ-ਨਾਲ ਰੇਲਵੇ ਸਟੇਸ਼ਨ, ਤਹਿਸੀਲ ਕੰਪਲੈਕਸ ਅਤੇ ਹੋਰ ਅਹਿਮ ਸਰਕਾਰੀ ਦਫ਼ਤਰਾਂ ‘ਤੇ ਜਲੰਧਰ ਪੁਲਿਸ ਪ੍ਰਸ਼ਾਸ਼ਨ ਨੂੰ ਪੈਨੀ ਨਜ਼ਰ ਰੱਖਣ ਦੀ ਲੋੜ ਹੈ। ਇਨ੍ਹਾਂ ਸਾਰੀਆਂ ਥਾਂਵਾਂ ਦੀ ਨਿਗਰਾਨੀ ਲਈ ਜਿੱਥੇ ਕਾਰਪੋਰੇਸ਼ਨ ਜਲੰਧਰ ਦੀ ਵੀ ਡਿਊਟੀ ਬਣਦੀ ਹੈ, ਉੱਥੇ ਪੁਲਿਸ ਪ੍ਰਸ਼ਾਸ਼ਨ ਦੀ ਮੁਸਤੈਦੀ ਨੂੰ ਵੀ ਹੋਰ ਢੁੱਕਵੇਂ ਢੰਗ ਨਾਲ ਕਦਮ ਚੁੱਕਣ ਦੀ ਲੋੜ ਹੈ ਕਿਉਂਕਿ ਕਾਰਪੋਰੇਸ਼ਨ ਜਿਨ੍ਹਾਂ ਥਾਂਵਾਂ ‘ਤੇ ਕਚਰਾ ਸਟਾਉਂਦਾ ਹੈ, ਉਨ੍ਹਾਂ ਥਾਂਵਾਂ ਦੀ ਵੀ ਨਿਗਰਾਨੀ ਰੱਖਣੀ ਬੇਹੱਦ ਲਾਜ਼ਮੀ ਹੈ। ਤਿਉਹਾਰਾਂ ਦਾ ਸੀਜ਼ਨ ਆਉਣ ਕਾਰਨ ਕਈ ਹੋਰ ਵੀ ਪ੍ਰਸ਼ਾਸ਼ਨਿਕ ਥਾਂਵਾਂ ਦੀ ਰੱਖਿਆ ਲਈ ਪੁਲਿਸ ਪ੍ਰਸ਼ਾਸ਼ਨ ਨੂੰ ਅਜਿਹੇ ਕਦਮ ਚੁੱਕਣ ਦੀ ਲੋੜ ਹੈ, ਜਿਸ ਨਾਲ ਆਮ ਲੋਕ ਸੁਰੱਖਿਅਤ ਰਹਿ ਸਕਣ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਆਪਣਾ ਕਾਰਜਕਾਰ ਸੰਭਾਲਦੇ ਹੋਏ ਹੋਏ ਆਉਂਦਿਆਂ ਹੀ ਪੁਲਿਸ ਨੂੰ ਸੁਚੱਜੇ ਢੰਗ ਨਾਲ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ, ਜਿੱਥੇ ਪਿਛਲੇ ਦਿਨੀ ਏ.ਡੀ.ਸੀ. ਸੁਡਰਵਿਜੀ, ਏ.ਸੀ.ਪੀ. ਨਵੀਨ ਸ਼ਰਮਾ, ਥਾਣਾ 6 ਦੇ ਐਸ.ਐਚ.ਓ. ਉਂਕਾਰ ਸਿੰਘ ਬਰਾੜ ਨੇ ਡੌਂਗ ਸਕੂਐਡ ਦੀ ਮੱਦਦ ਨਾਲ ਬੱਸ ਸਟੈਂਡ ਦੀ ਚੈਕਿੰਗ ਵੀ ਕੀਤੀ ਸੀ।

LEAVE A REPLY