ਕੈਨੇਡਾ ਵੱਲੋਂ ਕਸ਼ਮੀਰ ‘ਚ ਅੱਤਵਾਦੀਆਂ ਨੂੰ ਹਥਿਆਰਬੰਦ ਕਰਨ ਵਾਲੀ ਸੰਸਥਾ ‘ਤੇ ਵੱਡੀ ਕਾਰਵਾਈ

0
256

ਉਟਾਵਾ (ਟੀ.ਐਲ.ਟੀ. ਨਿਊਜ਼)- ਮੀਡੀਆ ਰਿਪੋਰਟਾਂ ਮੁਤਾਬਿਕ ਕੈਨੇਡਾ ਵਿਚ ਇਕ ਪ੍ਰਮੁੱਖ ਮੁਸਲਿਮ ਦਾਨ ਸੰਸਥਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਉਸ ‘ਤੇ ਭਾਰੀ ਜੁਰਮਾਨਾ ਲਗਾਇਆ ਗਿਆ ਹੈ। ਕੈਨੇਡਾ ਰੇਵੇਨਿਊ ਏਜੰਸੀ ਦਾ ਕਹਿਣਾ ਹੈ ਕਿ ਇਸ ਸੰਸਥਾ ਨੇ ਕਸ਼ਮੀਰ ਦੇ ਅੱਤਵਾਦੀਆਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਇਕ ਗਰੁੱਪ ਨੂੰ 136,000 ਅਮਰੀਕੀ ਡਾਲਰ ਮੁਹੱਈਆ ਕਰਾਏ ਹਨ, ਤਾਂ ਜੋ ਅੱਤਵਾਦੀ ਭਾਰਤੀ ਫੌਜੀਆਂ ਨਾਲ ਲੜ ਸਕਣ। ਇਸ ਸੰਸਥਾ ਦਾ ਨਾਂ ਇਸਲਾਮਿਕ ਸੁਸਾਇਟੀ ਆਫ ਨਾਰਥ ਅਮਰੀਕਾ-ਕੈਨੇਡਾ (ਆਈ.ਐਸ.ਐਨ.ਏ- ਕੈਨੇਡਾ) ਹੈ। ਇਸ ਸੰਸਥਾ ‘ਤੇ 550,000 ਅਮਰੀਕੀ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ।

LEAVE A REPLY