ਇੰਡੋਨੇਸ਼ੀਆ ਭੂਚਾਲ : ਚਰਚ ਦੇ ਮਲਬੇ ‘ਚੋਂ ਮਿਲੀਆਂ 34 ਵਿਦਿਆਰਥੀਆਂ ਦੀਆਂ ਲਾਸ਼ਾਂ

0
163

ਜਕਾਰਤਾ,- ਇੰਡੋਨੇਸ਼ੀਆ ‘ਚ ਬਚਾਅ ਕਰਮਚਾਰੀਆਂ ਨੇ ਸ਼ੁੱਕਰਵਾਰ ਨੂੰ ਸੁਲਾਵੇਸੀ ਟਾਪੂ ‘ਤੇ ਆਏ ਭੂਚਾਲ ਤੋਂ ਬਾਅਦ ਇੱਕ ਚਰਚ ‘ਚ ਮਲਬੇ ‘ਚੋਂ 34 ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਇੱਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਇੰਡੋਨੇਸ਼ੀਆ ‘ਚ ਰੈੱਡ ਕਰਾਸ ਦੇ ਬੁਲਾਰੇ ਔਲੀਆ ਅਰਿਆਨੀ ਨੇ ਦੱਸਿਆ ਬਚਾਅ ਦਲ ਨੂੰ ਕੁੱਲ 34 ਲਾਸ਼ਾਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਸਿਗੀ ਬਿਰੋਮਾਰੂ ਜ਼ਿਲ੍ਹੇ ਦੇ ਜੋਨੋਂਗ ਚਰਚ ਟਰੇਨਿੰਗ ਸੈਂਟਰ ‘ਚ ਇੱਕ ਬਾਈਬਲ ਕੈਂਪ ‘ਚੋਂ 86 ਵਿਦਿਆਰਥੀਆਂ ਦੇ ਲਾਪਤਾ ਹੋਣ ਦੀ ਖ਼ਬਰ ਸੀ। ਉਨ੍ਹਾਂ ਦੱਸਿਆ ਕਿ ਬਚਾਅ ਕਰਮਚਾਰੀਆਂ ਨੂੰ ਲਾਸ਼ਾਂ ਨੂੰ ਕੱਢਣ ਲਈ ਚਿੱਕੜ ਭਰੇ ਮੁਸ਼ਕਲ ਰਸਤਿਆਂ ‘ਚੋਂ ਲੰਘਣਾ ਪਿਆ ਅਤੇ ਲਾਸ਼ਾਂ ਨੂੰ ਐਂਬੂਲੈਂਸ ਤੱਕ ਪਹੁੰਚਾਉਣ ਲਈ ਕਰੀਬ ਡੇਢ ਘੰਟੇ ਤੱਕ ਪੈਦਲ ਚੱਲਣਾ ਪਿਆ।

LEAVE A REPLY