ਪੀ. ਐੱਨ. ਬੀ. ਘਪਲਾ : ਈ. ਡੀ. ਨੇ ਨੀਰਵ ਮੋਦੀ ‘ਤੇ ਕੱਸਿਆ ਸ਼ਿਕੰਜਾ

637 ਕਰੋੜ ਰੁਪਏ ਦੀ ਜਾਇਦਾਦ ਜ਼ਬਤ

0
163

ਨਵੀਂ ਦਿੱਲੀ (ਟੀ.ਐਲ.ਟੀ. ਨਿਊਜ਼)- ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਮੁੱਖ ਦੋਸ਼ੀ ਅਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਆਪਣੀ ਜਾਂਚ ਦਾ ਘੇਰਾ ਵਧਾ ਰਿਹਾ ਹੈ। ਈ. ਡੀ. ਨੇ ਨੀਰਵ ਮੋਦੀ ਦੀ 637 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ। ਇਸ ‘ਚ ਜਾਇਦਾਦ ਅਤੇ ਬੈਂਕ ਅਕਾਊਂਟ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਈ. ਡੀ. ਨੇ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ ਦੀ ਧਾਰਾ 5 ਦੇ ਤਹਿਤ ਅਮਰੀਕੀ ਸ਼ਹਿਰ ਨਿਊਯਾਰਕ ‘ਚ ਨੀਰਵ ਮੋਦੀ ਦੀ 216 ਕਰੋੜ ਰੁਪਏ ਮੁੱਲ ਦੀਆਂ 2 ਅਚਲ ਜਾਇਦਾਦਾਂ ਵੀ ਜ਼ਬਤ ਕੀਤੀਆਂ ਹਨ।

LEAVE A REPLY