ਫੌਜ ਦੀ ਕਠਪੁਤਲੀ ਹੈ ਇਮਰਾਨ ਸਰਕਾਰ : ਨਦੀਮ ਨੁਸਰਤ

0
99

ਨਿਊਯਾਰਕ (ਟੀ.ਐਲ.ਟੀ. ਨਿਊਜ਼)- ਪਾਕਿਸਤਾਨ ਦੇ ਖੋਖਲੇ ਲੋਕਤੰਤਰ ਨੂੰ ਲੈ ਕੇ ਉੱਥੋਂ ਦੇ ਇੱਕ ਸਮਾਜਿਕ ਵਰਕਰ ਨੇ ਪੋਲ ਖੋਲ੍ਹੀ ਹੈ। ‘ਵਾਇਸ ਆਫ਼ ਕਰਾਚੀ’ ਦੇ ਚੇਅਰਮੈਨ ਨਦੀਮ ਨੁਸਰਤ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਫੌਜ ਦੀ ਕਠਪੁਤਲੀ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਸਿਰਫ਼ ਨੀਤੀਆਂ ਬਣਾ ਸਕਦੇ ਹਨ ਪਰ ਉਨ੍ਹਾਂ ਨੂੰ ਲਾਗੂ ਕਰਨ ਤੇ ਫ਼ੈਸਲਾ ਲੈਣ ਦਾ ਹੱਕ ਪਾਕਿਸਤਾਨ ਫੌਜ ਦੇ ਹੱਥਾਂ ‘ਚ ਹੈ। ਨਦੀਮ ਨੁਸਰਤ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਭ ਤੋਂ ਪਹਿਲਾਂ ਵਿਸ਼ਵਾਸ ਵਧਾਉਣ ਵਾਲੇ ਕੰਮ ਕੀਤੇ ਜਾਣੇ ਚਾਹੀਦੇ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਬੰਧ ਕਿਸੇ ਹੋਰ ਚੀਜ਼ ਦੀ ਤੁਲਨਾ ਵਧੇਰੇ ਮਹੱਤਵਪੂਰਨ ਹਨ। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਦੀ ਫੌਜ ਅਤੇ ਖ਼ੁਫ਼ੀਆ ਵਿਭਾਗ ਹਮੇਸ਼ਾ ਅਜਿਹਾ ਕਰਦੇ ਹਨ। ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵਿਚਾਲੇ ਚਰਚਾ ਹੋਣੀ ਸੀ ਤਾਂ ਪਠਾਨਕੋਟ ਦੀ ਘਟਨਾ ਵਾਪਰੀ। ਇਸੇ ਤਰ੍ਹਾਂ ਸ਼ਰੀਫ਼ ਅਤੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਵਿਚਾਲੇ ਮੁਲਾਕਾਤ ਤੋਂ ਪਹਿਲਾਂ ਕਾਬੁਲ ‘ਚ ਧਮਾਕਾ ਕੀਤਾ ਗਿਆ। ਪਾਕਿਸਤਾਨ ਦਾ ਖ਼ੁਫ਼ੀਆ ਵਿਭਾਗ ਕਦੇ ਦੋ ਦੇਸ਼ਾਂ ਵਿਚਾਲੇ ਰਿਸ਼ਤੇ ਸੁਧਰਨ ਨਹੀਂ ਦੇਵੇਗਾ।

LEAVE A REPLY