ਬੱਸ ਅੱਡਾ ਜਲੰਧਰ ਦੇ ਡਰੇਨ ਦੀ ਸਫ਼ਾਈ ਆਰੰਭ

0
92
ਬੱਸ ਅੱਡਾ ਜਲੰਧਰ ਵਿਖੇ ਬਰਸਾਤੀ ਡਰੇਨ ਦੀ ਸਫ਼ਾਈ ਕਰਦੇ ਹੋਏ ਆਰ.ਆਰ.ਕੇ.ਕੇ. ਇਨਫਰਾਸਟੱਕਚਰ ਕੰਪਨੀ ਦੇ ਕਰਮਚਾਰੀ ਅਤੇ ਨਾਲ ਖੜ੍ਹੇ ਹਨ ਜਨਰਲ ਮੈਨੇਜਰ ਹੁਕਮ ਸਿੰਘ ਉੱਪਲ ਅਤੇ ਤੂਫ਼ਾਨੀ ਸਿੰਘ ਪਲੰਬਰ।

ਜਲੰਧਰ, (ਮਲਿਕ)-ਪਿਛਲੇ ਕਈ ਦਿਨਾਂ ਤੋਂ ਜਲੰਧਰ ਦੇ ਬੱਸ ਅੱਡਾ ‘ਚ ਡਰੇਨ ਦੀ ਸਫ਼ਾਈ ਕੀਤੀ ਜਾ ਰਹੀ ਹੈ, ਇਹ ਸਫ਼ਾਈ 1 ਸਤੰਬਰ ਤੋਂ ਸ਼ੁਰੂ ਹੋ ਕੇ ਕਈ ਦਿਨਾਂ ਤੱਕ ਚੱਲੇਗੀ। ਆਰ.ਆਰ.ਕੇ.ਕੇ. ਇਨਫਰਾਸਟੱਕਚਰ ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਬੱਸ ਅੱਡੇ ਦੀ ਡਰੇਨ ਪਿਛਲੇ ਦਿਨੀਂ ਆਈ ਬਾਰਿਸ਼ ਕਾਰਨ ਉੱਪਰ ਤੱਕ ਭਰੇ ਹੋਣ ਕਰਕੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਹੁਣ ਉਨ੍ਹਾਂ ਨੇ ਇਸ ਡਰੇਨ ਦੀ ਸਫ਼ਾਈ ਨੂੰ ਲੈ ਕੇ ਬੜੇ ਜ਼ੋਰਾਂ-ਸ਼ੋਰਾਂ ਨਾਲ ਕੰਮ ਸ਼ੁਰੂ ਕੀਤਾ ਹੋਇਆ ਹੈ ਅਤੇ ਘੱਟੋ-ਘੱਟ ਇੱਕ ਦਰਜਨ ਤੋਂ ਉੱਪਰ ਸਫ਼ਾਈ ਸੇਵਕਾਂ ਨੂੰ ਨਾਲ ਲੈ ਕੇ ਤੂਫ਼ਾਨੀ ਸਿੰਘ ਪਲੰਬਰ ਦੀ ਡਿਊਟੀ ਲਗਾ ਦਿੱਤੀ ਗਈ ਹੈ ਕਿ ਉਹ ਇਸ ਡਰੇਨ ਨੂੰ ਖਾਲੀ ਕਰਵਾਉਣ ਲਈ ਬਣਦਾ ਯੋਗਦਾਨ ਪਾਵੇ। ਆਰ.ਆਰ.ਕੇ.ਕੇ. ਇਨਫਰਾਸਟੱਕਚਰ ਕੰਪਨੀ ਬੱਸ ਅੱਡਾ ਜਲੰਧਰ ਦੇ ਰੱਖ-ਰਖਾਓ ਲਈ ਵਚਨਬੱਧ ਹੈ ਅਤੇ ਮੁਸਾਫ਼ਰਾਂ ਨੂੰ ਕਿਸੇ ਤਰ੍ਹਾਂ ਦੀਆਂ ਮੁਸ਼ਕਿਲਾਂ ਵਿੱਚੋਂ ਨਹੀਂ ਦੇਖਣਾ ਚਾਹੁੰਦੀ। ਕੰਪਨੀ ਦੇ ਹੁਕਮ ਸਿੰਘ ਉੱਪਲ ਨੇ ਕਿਹਾ ਕਿ ਇਸ ਡਰੇਨ ਦੀ ਸਫ਼ਾਈ ਦਾ ਕੰਮ ਕੁਝ ਹੀ ਦਿਨਾਂ ਦਾ ਬਾਕੀ ਹੈ, ਜਦੋਂਕਿ ਇਸ ਵਿੱਚੋਂ ਨਿਕਲਣ ਵਾਲੇ ਕੂੜੇ ਕਰਕਟ ਨੂੰ ਨਾਲ ਦੀ ਨਾਲ ਟਰਾਲੀਆਂ ਉੱਪਰ ਲੋਡ ਕਰਵਾ ਕੇ ਬਾਹਰ ਸੁੱਟਣ ਲਈ ਭੇਜ ਦਿੱਤਾ ਜਾਂਦਾ ਹੈ।

LEAVE A REPLY