ਟ੍ਰੈਫਿਕ ਸਮੱਸਿਆ ਦਾ ਬੁਰਾ ਹਾਲ

0
176

ਜਲੰਧਰ, (ਮਲਿਕ, ਰਮੇਸ਼ ਗਾਬਾ)-ਟ੍ਰੈਫਿਕ ਸਮੱਸਿਆ ਨੂੰ ਲੈ ਕੇ ਟ੍ਰੈਫਿਕ ਪੁਲਿਸ ਬੇਸ਼ੱਕ ਲੱਖ ਯਤਨ ਕਰ ਲਵੇ ਪਰ ਫਿਰ ਵੀ ਇਸ ਦਾ ਸੁਧਾਰ ਨਹੀਂ ਹੋ ਸਕਦਾ। ਕੁਝ ਵਾਹਨ ਵਾਲੇ ਡਰਾਇਵਰ ਇਸ਼ਾਰੇ ਲੱਗੇ ਹੋਣ ਦੇ ਬਾਵਜੂਦ ਵੀ ਉਸ ਪਾਸੇ ਨੂੰ ਵਾਹਨ ਲਿਜਾਂਦੇ ਦਿਖਾਈ ਦਿੰਦੇ ਹਨ, ਜਿੱਧਰ ਟ੍ਰੈਫ਼ਿਕ ਦਾ ਜ਼ਿਆਦਾ ਜ਼ੋਰ ਹੋਵੇ, ਕਈ ਵਾਰ ਪੁਲਿਸ ਵਾਲੇ ਖ਼ੁਦ ਵੀ ਟ੍ਰੈਫ਼ਿਕ ਸਮੱਸਿਆ ਦਾ ਕਾਰਨ ਬਣ ਜਾਂਦੇ ਹਨ। ਵਾਹਨ ਵਿੱਚ ਅਫ਼ਸਰ ਬੈਠਾ ਹੋਵੇ ਤਾਂ ਗੱਡੀ ਦਾ ਡਰਾਇਵਰ ਘਬਰਾਹਟ ਵਿੱਚ ਆ ਕੇ ਟ੍ਰੈਫ਼ਿਕ ਵਿੱਚ ਹੀ ਫਸ ਜਾਂਦਾ ਹੈ, ਜਦੋਂਕਿ ਚਾਹੀਦਾ ਤਾਂ ਇਹ ਹੈ ਕਿ ਟ੍ਰੈਫ਼ਿਕ ਦਾ ਹੱਲ ਹੋਵੇ, ਪਰ ਇਹ ਟ੍ਰੈਫ਼ਿਕ ਪੁਲਿਸ ਵਾਲੇ ਆਪ ਹੀ ਸਮੱਸਿਆ ਦਾ ਕਾਰਨ ਬਣ ਜਾਂਦੇ ਹਨ।

LEAVE A REPLY