ਟੋਲ ਪਲਾਜੇ ਉਤੇ ਲੁਟੇਰਿਆਂ ਬੋਲਿਆ ਧਾਵਾ

0
158

ਤਲਵੰਡੀ ਭਾਈ (ਟੀ.ਐਲ.ਟੀ. ਨਿਊਜ)- ਕੌਮੀ ਮਾਰਗ-54 ‘ਤੇ ਪੈਂਦੇ ਪਿੰਡ ਕੋਟ ਕਰੋੜ ਕਲਾਂ ਵਿਖੇ ਬਣੇ ਟੋਲ ਪਲਾਜ਼ਾ ‘ਤੇ ਬੀਤੀ ਰਾਤ ਤੇਜ਼ਧਾਰ ਹਥਿਆਰ ਨਾਲ ਲੈਸ ਅਣਪਛਾਤੇ ਵਿਅਕਤੀਆਂ ਵੱਲੋਂ ਮੁਲਾਜ਼ਮਾਂ ਪਾਸੋਂ 21 ਹਜ਼ਾਰ ਰੁਪਏ ਦੇ ਕਰੀਬ ਨਕਦੀ ਲੁੱਟ ਲਏ ਜਾਣ ਦਾ ਖ਼ਬਰ ਮਿਲੀ ਹੈ। ਟੋਲ ਪਲਾਜ਼ਾ ਦੇ ਮੁਲਾਜ਼ਮ ਰਮਨ ਕੁਮਾਰ ਵਾਸੀ ਗੁਰੂਹਰਸਹਾਏ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਟੋਲ ਵਸੂਲ ਕਰਨ ‘ਤੇ ਡਿਊਟੀ ਸੀ ਤਾਂ ਕਰੀਬ 11:30 ਵਜੇ ਇਕ ਮੋਟਰਸਾਈਕਲ ‘ਤੇ ਹੋ ਕੇ ਆਏ ਦੋ ਵਿਅਕਤੀ ਜਿਨ੍ਹਾਂ ਵੱਲੋਂ ਆਪਣੇ ਮੂੰਹ ਰੁਮਾਲਾਂ ਨਾਲ ਬੰਨ੍ਹੇ ਹੋਏ ਸਨ, ਵੱਲੋਂ ਉਸ ਦੇ ਕੈਬਿਨ ‘ਚ ਦਾਖਲ ਹੁੰਦਿਆਂ ਆਪਣੇ ਹੱਥ ‘ਚ ਫੜ੍ਹੀ ਕਿਰਚ ਦਾ ਡਰਾਵਾ ਦੇ ਕੇ ਨਗਦੀ ਵਾਲਾ ਬੈਗ ਖੋਹ ਲਿਆ ਅਤੇ ਮੋਟਰਸਾਈਕਲ ਸਵਾਰ ਲੁਟੇਰਿਆ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਅਸਫਲ ਰਹੇ। ਸੂਚਨਾ ਮਿਲਣ ‘ਤੇ ਥਾਣਾ ਤਲਵੰਡੀ ਭਾਈ ਪੁਲਿਸ ਵੱਲੋਂ ਪੜਤਾਲ ਆਰੰਭ ਕਰ ਦਿੱਤੀ ਗਈ ਹੈ।

LEAVE A REPLY