ਕਈ ਪੈਟਰੋਲ ਪੰਪ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਹਨ ਵਾਂਝੇ

0
113

ਜਲੰਧਰ (ਰਮੇਸ਼ ਗਾਬਾ)- ਪਬਲਿਕ ਪਲੇਸ ਨੂੰ ਲੈ ਕੇ ਆਮ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ ਕਿ ਆਖਿਰ ਉਨ੍ਹਾਂ ਨੂੰ ਇਹ ਸਹੂਲਤਾਂ ਮਿਲਦੀਆਂ ਕਿਵੇਂ ਹਨ? ਬਹੁਤ ਸਾਰੇ ਪੈਟਰੋਲ ਪੰਪਾਂ ਵਾਲੇ ਅਕਸਰ ਇਹ ਕਰਦੇ ਹਨ ਕਿ ਉਥੇ ਮਿਲਣ ਵਾਲੀਆਂ ਸਹੂਲਤਾਂ ਤੋਂ ਕੰਨੀ ਕਤਰਾਉਂਦੇ ਹਨ। ਇਨ੍ਹਾਂ ਸਹੂਲਤਾਂ ਵਿੱਚ ਪੈਟਰੋਲ ਪੰਪ ਮਾਲਕਾਂ ਦਾ ਫਰਜ ਬਣਦਾ ਹੈ ਕਿ ਉਥੇ ਹਵਾ ਭਰਨ ਦੀ ਵਿਵਸਥਾ ਕੀਤੀ ਜਾਵੇ, ਠੰਡਾ ਪਾਣੀ ਮਿਲੇ ਤੇਲ ਭਰਾਉਣ ਵਾਲੇ ਗ੍ਰਾਹਕਾਂ ਨੂੰ ਇਸ ਤੋਂ ਇਲਾਵਾ ਜ਼ਖਮੀ ਹਾਲਤ ਵਿੱਚ ਵਿਅਕਤੀ ਨੂੰ ਫਸਟ ਏਡ ਮਿਲੇ ਅਤੇ ਬਾਥਰੂਮ ਦੀ ਵਿਵਸਥਾ ਤੋਂ ਇਲਾਵਾ ਹੋਰ ਵੀ ਕਈ ਸਹੂਲਤਾਂ ਹਨ ਜਿਨ੍ਹਾਂ ਬਾਰੇ ਗ੍ਰਾਹਕਾਂ ਨੂੰ ਜਾਣੂ ਹੋਣਾ ਲਾਜਮੀ ਹੈ।
ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਜਿਥੇ ਵੀ ਪੈਟਰੋਲ ਪੰਪ ਤੋਂ ਅਜਿਹੀਆਂ ਵਿਵਸਥਾਵਾਂ ਨਾ ਹੋਣ ਕਾਰਨ ਅਕਸਰ ਗ੍ਰਾਹਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ, ਜੇਕਰ ਕੋਈ ਗ੍ਰਾਹਕ ਇਨ੍ਹਾਂ ਗੱਲਾਂ ਵਿਚੋਂ ਕਿਸੇ ਗੱਲ ਦੀ ਡੀਮਾਂਡ ਕਰਦਾ ਹੈ ਤਾਂ ਅੱਗੋਂ ਪੈਟਰੋਲ ਪੰਪ ਦੇ ਕਰਿੰਦੇ ਵੱਢ ਖਾਣ ਨੂੰ ਪੈਂਦੇ ਹਨ ਜੋਕਿ ਸਰਕਾਰ ਦੀਆਂ ਹਿਦਾਇਤਾਂ ਦੇ ਬਿਲਕੁਲ ਉਲਟ ਹੈ। ਕਈ ਪੈਟਰੋਲ ਪੰਪ ਵਾਲਿਆਂ ਨੂੰ ਜਦੋਂ ਇਹ ਪੁਛੋ ਕਿ ਪੈਟਰੋਲ ਪੰਪ ਦੇ ਮੀਟਰ ਨੂੰ ਜ਼ੀਰੋ ਕਰਕੇ ਚਲਾਉ ਤਾਂ ਉਹ ਗਲੇ ਪੈ ਜਾਂਦੇ ਹਨ, ਇਸ ਸਬੰਧ ਵਿੱਚ ਕਈ ਵਾਰ ਜਦੋਂ ਪੈਟਰੋਲ ਪੰਪ ਉਪਰ ਰੱਖੀ ਬੁੱਕ ਵਿੱਚ ਸ਼ਿਕਾਇਤ ਲਿਖਣ ਲਈ ਮੰਗੋ ਤਾਂ ਉਹ ਵੀ ਨਹੀਂ ਦਿੱਤੀ ਜਾਂਦੀ ਜੋ ਕਿ ਸਰਕਾਰੀ ਨਿਯਮਾਂ ਦੇ ਉਲਟ ਹੈ, ਇਨ੍ਹਾਂ ਸਾਰੀਆਂ ਗੱਲਾਂ ਤੋਂ ਲੋਕਾਂ ਨੂੰ ਅਵੇਅਰ ਹੋਣਾ ਪਵੇਗਾ, ਤਦ ਹੀ ਸੁਧਾਰ ਹੋ ਸਕਦਾ ਹੈ।

LEAVE A REPLY