ਗੁਰੂ ਨਾਨਕ ਦੇਵ ਦਾ ਵਿਆਹ ਪੁਰਬ ਦੇਖਣ ਆਏ ਪੰਜ ਸਾਲਾ ਬੱਚੇ ਦੀ ਮੌਤ

0
119

ਬਟਾਲਾ (ਟੀ. ਐਲ. ਟੀ. ਨਿਊਜ) ਬਟਾਲਾ ‘ਚ ਗੁਰੂ ਨਨਕ ਦੇਵ ਜੀ ਦਾ ਵਿਆਹ ਪੁਰਬ ਦੇਖਣ ਆਏ 5 ਸਾਲਾ ਬੱਚੇ ਦੀ ਸੀਵਰੇਜ ‘ਚ ਡਿੱਗਣ ਨਾਲ ਮੌਤ ਹੋ ਗਈ। ਮ੍ਰਿਤਕ ਬੱਚੇ ਦੇ ਪਰਿਵਾਰਕ ਮੈਬਰਾਂ ਨੇ ਬੱਚੇ ਦੀ ਲਾਸ਼ ਬਟਾਲਾ ਦੇ ਜਲੰਧਰ ਚੌਕ ਵਿੱਚ ਰੱਖ ਕੇ ਰੋਸ ਪ੍ਰਦਰਸ਼ਨ ਕਰਦਿਆਂ ਆਵਾਜਾਈ ਜਾਮ ਕਰ ਦਿੱਤੀ। ਪਰਵਾਰਕ ਮੈਬਰਾਂ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਦੀ ਲਾਪ੍ਰਵਾਹੀ ਦੇ ਚੱਲਦਿਆਂ ਉਨ੍ਹਾਂ ਦੇ ਬੱਚੇ ਦੀ ਮੌਤ ਹੋਈ ਹੈ।

ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਦਾ ਪੰਜ ਸਾਲ ਦਾ ਬੇਟਾ ਗੁਰਨੂਰ ਉਨ੍ਹਾਂ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਸੁਲਤਾਨਪੁਰ ਲੋਧੀ ਤੋਂ ਆਏ ਬਾਰਾਤ ਰੂਪੀ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਆਪਣੇ ਪਰਿਵਾਰ ਦੇ ਨਾਲ ਆਇਆ ਸੀ। ਇਸ ਦੌਰਾਨ ਬੱਚਾ ਸੜਕ ਕੰਢੇ ਪਿਸ਼ਾਬ ਕਰਨ ਗਿਆ ਸੀ ਪਰ ਵਾਪਸ ਨਹੀਂ ਆਇਆ। ਕਾਫ਼ੀ ਜਗ੍ਹਾ ਵੇਖਣ ‘ਤੇ ਜਦ ਨਾ ਮਿਲਿਆ ਤਾਂ ਸਵੇਰੇ ਉਸੇ ਜਗ੍ਹਾ ਕੋਲ ਬਣੇ ਮੈਨ ਹੋਲ ਕੋਲ ਬੱਚੇ ਦੀਆਂ ਚੱਪਲਾਂ ਮਿਲੀਆਂ। ਸ਼ੱਕ ਹੋਣ ਉੱਤੇ ਮੈਨ ਹੋਲ ਵਿੱਚ ਦੇਖਿਆ ਤਾਂ ਬੱਚੇ ਦੀ ਲਾਸ਼ ਮਿਲੀ।

LEAVE A REPLY