ਆਸ਼ੂ ਨੇ ਆਸਿਫ ਖਾਨ ਤੋਂ ਧਰਮਗੁਰੂ ਬਣਨ ਦਾ ਖੋਲ੍ਹਿਆ ਰਾਜ

0
76

ਨਵੀਂ ਦਿੱਲੀ (ਟੀ. ਐਲ. ਟੀ. ਨਿਊਜ) – ਬਾਬਾ ਆਸ਼ੂ ਗੁਰੂਦੇਵ ਉਰਫ ਆਸਿਫ ਖਾਨ ਨੂੰ ਲੈ ਕੇ ਨਵਾਂ ਖੁਲਾਸਾ ਹੋਇਆ ਹੈ। ਮਾਂ-ਬੇਟੀ ਨਾਲ ਦਿੱਲੀ ਦੇ ਆਸ਼ਰਮ ‘ਚ ਰੇਪ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਆਸ਼ੂ ਤੋਂ ਪੁਲਸ ਪੁੱਛਗਿਛ ਕਰ ਰਹੀ ਹੈ। ਜਿਸ ਦੌਰਾਨ ਉਸ ਨੇ ਆਸਿਫ ਮੋਹਮੰਦ ਖਾਨ ਨਾਲ ਬਾਬਾ ਬਣਨ ਦਾ ਰਾਜ ਖੋਲ੍ਹਿਆ। ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਆਸ਼ੂ ਬਾਬਾ ਬਣ ਕੇ ਉਸ ਨੇ ਕਰੋੜਾਂ ਦੀ ਕਮਾਈ ਕੀਤੀ। ਇਸ ਦੇ ਇਲਾਵਾ ਵੀ ਉਸ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।PunjabKesariਕ੍ਰਾਇਮ ਬ੍ਰਾਂਚ ਦੇ ਅਫਸਰਾਂ ਮੁਤਾਬਕ ਆਸ਼ੂ ਬਾਬਾ ਨੇ ਦੱਸਿਆ ਕਿ ਮੁਸਲਿਮ ਧਰਮਗੁਰੂ ਬਣਨ ‘ਤੇ ਉਸ ਨੇ ਇੰਨਾ ਪੈਸਾ ਨਹੀਂ ਮਿਲਦਾ ਜਿੰਨਾ ਹਿੰਦੂ ਧਰਮਗੁਰੂ ਬਣਨ ‘ਤੇ। ਹਿੰਦੂ ਲੋਕ ਜ਼ਿਆਦਾ ਅੰਧਭਗਤ ਹੁੰਦੇ ਹਨ। ਉਹ ਧਰਮ ਦੇ ਨਾਂ ‘ਤੇ ਦਿਲ ਖੋਲ੍ਹ ਕੇ ਪੈਸਾ ਖਰਚ ਕਰਦੇ ਹਨ ਪਰ ਮੁਸਲਿਮ ਲੋਕ ਪੈਸਾ ਖਰਚ ਨਹੀਂ ਕਰਦੇ। ਇਸ ਲਈ ਉਸ ਨੇ ਆਸ਼ੂ ਬਣਨ ਦਾ ਫੈਸਲਾ ਲਿਆ, ਜਿਸ ਦੇ ਬਾਅਦ ਉਸ ‘ਤੇ ਨੋਟਾਂ ਦੀ ਬਾਰਿਸ਼ ਹੋਣ ਲੱਗੀ।ਜਾਂਚ ‘ਚ ਇਹ ਗੱਲ ਵੀ ਸਾਹਮਣੇ ਆਈ ਕਿ ਆਸ਼ੂ ਦੇ ਆਧਾਰ ਕਾਰਡ, ਪਛਾਣ ਪੱਤਰ ਅਤੇ ਹੋਰ ਦਸਤਾਵੇਜ਼ਾਂ ‘ਚ ਵੀ ਉਨ੍ਹਾਂ ਦਾ ਨਾਂ ਆਸਿਫ ਖਾਨ ਹੈ। ਆਸਿਫ ਨੇ ਗੁਵਾਹਟੀ ਤੋਂ ਕੁੰਡਲੀ ਦੇਖਣ ਦੀ ਕਲਾ ਸਿੱਖੀ, ਜਿਸ ਦੇ ਬਾਅਦ ਉਸ ਨੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਉਸ ਦੀ ਸਲਾਹ ਨਾਲ ਜਿਸ ਤਰ੍ਹਾਂ ਹੀ ਕਿਸੇ ਨੂੰ ਆਰਾਮ ਮਿਲਦਾ ਹੈ ਤਾਂ ਉਹ ਉਸ ਦੇ ਮੁਤਾਬਕ ਚੱਲਣ ਲੱਗਦੇ। ਇਸ ਕਮਜ਼ੋਰੀ ਦਾ ਉਹ ਫਾਇਦਾ ਚੁੱਕਣ ਲੱਗੇ।

ਆਸ਼ੂ ਗੁਰੂਜੀ ਬਣ ਕੇ ਨਾਮੀ ਟੈਲੀਵਿਜ਼ਨ ਚੈਨਲਾਂ ‘ਤੇ ਲੋਕਾਂ ਦੀਆਂ ਸਾਰੀਆਂ ਸਮੱਸਿਆਂ ਦਾ ਸਮਾਧਾਨ ਕਰਨ ਦਾ ਦਾਅਵਾ ਕਰਦਾ ਹੈ। ਅਕਸਰ ਪ੍ਰੋਗਰਾਮ ਦੌਰਾਨ ਦਿਖਾਇਆ ਜਾਂਦਾ ਹੈ ਕਿ ਇਕ ਰਿਕਸ਼ਾ ਚਾਲਕ ਕਿਸ ਤਰ੍ਹਾਂ ਆਸ਼ੂ ਭਾਈ ਦੇ ਦਿੱਤੇ ਰਤਨ ਦੇ ਚੱਲਦੇ ਕਈ ਟਰੱਕਾਂ ਦਾ ਮਾਲਕ ਬਣ ਗਿਆ। ਇਸ ਤਰੀਕੇ ਦੇ ਕਈ ਦਾਅਵੇ ਦਿਖਾਏ ਜਾਂਦੇ ਸਨ। ਆਸ਼ੂ ਮੁਲਾਕਾਤ ਲਈ ਮੋਟੀ ਫੀਸ ਲੈਂਦਾ ਹੈ। ਉਪਾਅ ਆਦਿ ਦੇ ਨਾਂ ‘ਤੇ ਲਈ ਜਾਣ ਵਾਲੀ ਰਕਮ ਦੀ ਤਾਂ ਕੋਈ ਸੀਮਾ ਨਹੀਂ ਹੈ

LEAVE A REPLY