ਬਾਦਲਾਂ ਦੀ ਰੈਲੀ ”ਚੋਂ ਹਥਿਆਰ ਸਮੇਤ ਵਿਅਕਤੀ ਕਾਬੂ

0
129

ਫਰੀਦਕੋਟ (ਟੀ. ਐਲ।. ਟੀ. ਨਿਊਜ) ਫਰੀਦਕੋਟ ਵਿਚ ਅਕਾਲੀ ਦਲ ਦੀ ਪੋਲ ਖੋਲ ਰੈਲੀ ਵਿਚ ਸਖਤ ਸੁਰੱਖਿਆ ਦੇ ਬਾਵਜੂਦ ਵੀ ਇਕ ਸ਼ਖਸ ਹਥਿਆਰ ਲੈ ਕੇ ਪਹੁੰਚ ਗਿਆ ਜਿਸ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ। ਇਹ ਦਾਅਵਾ ਖੁਦ ਪ੍ਰਕਾਸ਼ ਸਿੰਘ ਬਾਦਲ ਨੇ ਰੈਲੀ ਦੌਰਾਨ ਸੰਬੋਧਨ ਕਰਦਿਆਂ ਕੀਤਾ। ਬਾਦਲ ਨੇ ਕਿਹਾ ਕਿ ਰੈਲੀ ਵਿਚ ਇਕ ਸ਼ਰਾਰਤੀ ਅਨਸਰ ਹਥਿਆਰ ਲੈ ਕੇ ਆ ਗਿਆ ਸੀ, ਜਿਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਮੇਰੀ ਅਤੇ ਸੁਖਬੀਰ ਦੀ ਸ਼ਹਾਦਤ ਨਾਲ ਪੰਜਾਬ ਦੀ ਅਮਨ ਸ਼ਾਂਤੀ ਬਰਕਰਾਰ ਰਹਿੰਦੀ ਹੈ ਤਾਂ ਅਸੀਂ ਉਸ ਲਈ ਵੀ ਤਿਆਰ ਹਾਂ। ਉਂਝ ਇਹ ਸ਼ਖਸ ਕੌਣ ਸੀ ਅਤੇ ਉਸ ਦਾ ਮਕਸਦ ਕੀ ਸੀ, ਇਸ ਬਾਰੇ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ।

LEAVE A REPLY