ਪੰਜਾਬਣ ਮੁੱਕੇਬਾਜ਼ ਸੰਦੀਪ ਕੌਰ ਨੇ ਪੋਲੈਂਡ ‘ਚੋਂ ਜਿੱਤਿਆ ਸੋਨ ਤਗਮਾ

0
14

ਪਟਿਆਲਾ, (ਟੀ.ਐਲ.ਟੀ. ਨਿੳੂਜ਼)- ਸ਼ਾਹੀ ਸ਼ਹਿਰ ਦੇ ਸਿਰਕੱਢ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦੀ ਵਿਦਿਆਰਥਣ ਸੰਦੀਪ ਕੌਰ ਨੇ ਪੋਲੈਂਡ ‘ਚ ਹੋਏ 13ਵੇਂ ਸੇਲੀਸੀਅਨ ਮੁੱਕੇਬਾਜ਼ੀ ਕੱਪ ‘ਚੋਂ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਸੰਦੀਪ ਕੌਰ ਨੇ 52 ਕਿੱਲੋ ਭਾਰ ਵਰਗ ‘ਚ ਇਹ ਪ੍ਰਾਪਤੀ ਕੀਤੀ ਹੈ। ਇਸ ਜੂਨੀਅਰ ਵਰਗ ਦੇ ਟੂਰਨਾਮੈਂਟ ‘ਚ ਭਾਰਤੀ ਟੀਮ ਨੇ 6 ਸੋਨ, 6 ਚਾਂਦੀ ਅਤੇ 1 ਕਾਂਸੀ ਦਾ ਤਗਮਾ ਜਿੱਤ ਕੇ ਅੱਵਲ ਰਹਿਣ ਦਾ ਮਾਣ ਪ੍ਰਾਪਤ ਕੀਤਾ ਹੈ। ਸੰਦੀਪ ਕੌਰ ਪਟਿਆਲਾ ਨੇੜਲੇ ਪਿੰਡ ਹਸਨਪੁਰ ਦੇ ਸ੍ਰੀ ਜਸਵੰਤ ਸਿੰਘ ਦੀਆਂ ਚਾਰ ਧੀਆਂ ‘ਚੋਂ ਇੱਕ ਹੈ। ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਨੇ ਦੱਸਿਆ ਕਿ ਪਟਿਆਲਾ ਪੁੱਜਣ ‘ਤੇ ਸੰਦੀਪ ਕੌਰ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਅੱਜ ਪ੍ਰਿੰ. ਚਹਿਲ ਤੇ ਸਕੂਲ ਸਟਾਫ਼ ਨੇ ਸੰਦੀਪ ਕੌਰ ਦਾ ਮੂੰਹ ਮਿੱਠਾ ਕਰਵਾ ਕੇ ਖ਼ੁਸ਼ੀ ਸਾਂਝੀ ਕੀਤੀ।

LEAVE A REPLY