ਬੀ.ਐੱਸ.ਐੱਫ. ਦੀ 29 ਬਟਾਲੀਅਨ ਦੇ ਹੱਥ ਲੱਗੀ 23 ਕਰੋੜ ਦੀ ਹੈਰੋਇਨ

0
94

ਫਿਰੋਜ਼ਪੁਰ (ਟੀ.ਐਲ.ਟੀ. ਨਿੳੂਜ਼) – ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਬੀ.ਐੱਸ.ਐੱਫ. ਦੀ 29 ਬਟਾਲੀਅਨ ਵਲੋਂ 8 ਪੈਕਟ ਹੈਰੋਇਨ ਦੇ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ, ਜਿਸ ਦਾ ਭਾਰ ਕਰੀਬ 4 ਕਿਲੋ 680 ਗ੍ਰਾਮ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਦੇ ਸਮੇਂ ਬੀ.ਓ.ਪੀ. ਜਗਦੀਸ਼ ਦੇ ਇਲਾਕੇ ‘ਚ ਇਕ ਕਿਸਾਨ ਦੇ ਖੇਤਾਂ ‘ਚੋਂ ਸਰਚ ਆਪ੍ਰੇਸ਼ਨ ਦੌਰਾਨ ਬੀ.ਐੱਸ.ਐੱਫ. ਨੇ ਪਿਲਰ ਨੰਬਰ 193/5 ਦੇ ਨੇੜੇਓ ਹੈਰੋਇਨ ਦੇ ਪੈਕਟ ਬਰਾਮਦ ਕੀਤੇ ਹਨ। ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 23 ਕਰੋੜ ਰੁਪਏ ਤੋਂ ਜ਼ਿਆਦਾ ਦੀ ਦੱਸੀ ਜਾ ਰਹੀ ਹੈ।

LEAVE A REPLY