ਸਰਬਜੀਤ ਮੱਕੜ ਜਿਹੇ ਕਈ ਆਗੂ ਪਾਉਦੇ ਹਨ ਪੁਲਿਸ ਕੰਮਾਂ ਵਿੱਚ ਅੜਚਨ

ਮੈਂ- ਜੋ ਵੀ ਕੀਤਾ ਗੱਡੀ ਦੇ ਕਾਗਜ਼ਾਂ ਦੇ ਆਧਾਰ ਉਤੇ ਕੀਤਾ : ਐਸ.ਐਚ.ਓ. ਬਰਾੜ

0
146

ਜਲੰਧਰ (ਰਮੇਸ਼ ਗਾਬਾ)- ਟ੍ਰੈਫਿਕ ਸਮਸਿਆ ਨੂੰ ਲੈ ਕੇ ਕਈ ਸਿਆਸੀ ਲੋਕ ਪੁਲਿਸ ਦੇ ਰਾਹ ਵਿਚ ਰੋੜਾ ਬਣਨ ਤੋਂ ਗੁਰੇਜ ਨਹੀਂ ਕਰਦੇ ਅਤੇ ਕਾਨੂੰਨ ਦੀ ਪਾਲਣਾ ਕਰਨ ਤੋਂ ਵੀ ਕੰਨੀਂ ਕਤਰਾਉਦੇ ਹਨ। ਫਿਰ ਸਾਰੇ ਲੋਕ ਦੇਖੋ-ਦੇਖੀ ਇਹ ਆਖਣ ਲੱਗ ਜਾਂਦੇ ਹਨ ਕਿ ਜੇਕਰ ਸਿਆਸੀ ਲੋਕਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਤਾਂ ਆਮ ਲੋਕਾਂ ਨੂੰ ਤੰਗ ਕਿਉ ਕਰਦੀ ਹੈ ਪੁਲਿਸ। ਬੀਤੇ ਕੱਲ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਜਦੋਂ ਥਾਣਾ 6 ਦੇ ਐਸ.ਐਚ.ਓ. ਓਂਕਾਰ ਸਿੰਘ ਬਰਾੜ ਨੇ ਸਾਬਕਾ ਐਮ.ਐਲ.ਏ. ਸਰਬਜੀਤ ਮੱਕੜ ਕੇ ਇਕ ਨੇੜਲੇ ਸਾਥੀ ਨੂੰ ਕਾਗਜ ਦਿਖਾਉਣ ਲਈ ਆਖਿਆ ਤਾਂ ਉਸ ਕੋਲ ਪੂਰੇ ਕਾਗਜ਼ ਨਹੀਂ ਸਨ ਜਿਸ ਉਤੇ ਸਰਬਜੀਤ ਮੱਕੜ ਥਾਣਾ ਨੰ. 6 ਵਿੱਚ ਆ ਧੰਮਕੇ ਅਤੇ ਪੁਲਿਸ ਦੇ ਕੰਮ ਵਿੱਚ ਵਿਘਨ ਪਾਉਣ ਲਈ ਬਜਿਦ ਹੋ ਗਏ। ਉਨ੍ਹਾਂ ਇਸ ਮੌਕੇ ਬਰਾੜ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਕਰੀਬੀ ਦੀ ਗੱਡੀ ਨਹੀਂ ਸੀ ਰੋਕਣੀ ਚਾਹੀਦੀ। ਜਿਸ ਦੇ ਇਵਜ਼ ਵਿੱਚ ਐਸ.ਐਚ.ਓ. ਬਰਾੜ ਨੇ ਆਖਿਆ ਕਿ ਜਦ ਉਸ ਵਿਅਕਤੀ ਕੋਲ ਗੱਡੀ ਦੇ ਕਾਗਜ ਪੂਰੇ ਨਹੀਂ ਹਨ ਤਾਂ ਸਾਡਾ ਜੋ ਫਰਜ ਬਣਦਾ ਸੀ ਅਸੀਂ ਉਹ ਪੂਰਾ ਕੀਤਾ।
ਥਾਣਾ 6 ਦੇ ਐਸ.ਐਚ.ਓ. ਓਂਕਾਰ ਸਿੰਘ ਨੇ ਮੱਕੜ ਦੇ ਕਰੀਬੀ ਦੀ ਗੱਡੀ ਨੂੰ ਬਾੳੂਂਡ ਕਰ ਦਿੱਤਾ। ਕਾਗਜ਼ ਪੂਰੇ ਨਾ ਹੋਣ ਦੇ ਬਾਵਜੂਦ ਅਕਾਲੀ ਆਗੂ ਸਰਬਜੀਤ ਸਿੰਘ ਮੱਕੜ ਇਕ ਤਰ੍ਹਾਂ ਨਾਲ ਆਪਣੀ ਹੇਠੀਂ ਸਮਝਣ ਲੱਗ ਪਏ। ਗੱਡੀ ਨੂੰ ਲੈ ਕੇ ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਵੀ ਐਸ.ਐਚ.ਓ. ਨੂੰ ਆਖੀਆਂ ਪਰ ਉਨ੍ਹਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਜਾਬਤੇ ਵਿੱਚ ਰੱਖ ਕੇ ਮੱਕੜ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੁਲਿਸ ਜੋ ਕਰਦੀ ਹੈ ਉਹ ਲੋਕਾਂ ਦੇ ਫਾਇਦੇ ਲਈ ਕਰਦੀ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਇਸ ਅਕਾਲੀ ਆਗੂ ਦੀ ਪਹਿਲਾਂ ਵੀ ਕਈ ਵਾਰ ਅਫਸਰਾਂ ਨਾਲ ਤੂੰ-ਤੂੰ- ਮੈਂ-ਮੈਂ. ਹੁੰਦੀ ਰਹਿੰਦੀ ਹੈ।

LEAVE A REPLY