ਜਲੰਧਰ ਦੇ ਬੱਸਸਟੈਂਡ ਵਿਖੇ ਚੱਲਿਆ ਸਫਾਈ ਅਭਿਆਨ

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਹੋਏ ਸ਼ਾਮਿਲ

0
206

ਜਲੰਧਰ (ਮਲਿਕ, ਹਰਪ੍ਰੀਤ ਕਾਹਲੋਂ)- ਪ੍ਰਧਾਨ ਮੰਤਰੀ ਵੱਲੋਂ ਲਏ ਗਏ ਫੈਸਲੇ ਦੇ ਮੁਤਾਬਿਕ ‘ਵੱਲਡ ਕਲੀਨ ਅੱਪ’ ਦੇ ਸਬੰਧ ਵਿੱਚ ਬੱਸਸਟੈਂਡ ਜਲੰਧਰ ਵਿੱਚ ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਫਾਈ ਕੀਤੀ। ਇਸ ਸਫਾਈ ਅਭਿਆਨ ਵਿੱਚ ਘਟੋ-ਘੱਟ 100-150 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਲਵਲੀ ਯੂਨੀਵਰਸਿਟੀ ਦੇ ਕਈ ਪ੍ਰੋਫੈਸਰ ਵੀ ਇਥੇ ਪਹੁੰਚੇ, ਜਿੰਨਾਂ ਨੇ ਸੰਦੇਸ਼ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਸਫਾਈ ਦਾ ਘੱਟੋ-ਘੱਟ ਖਿਆਲ ਰੱਖਣਾ ਚਾਹੀਦਾ ਹੈ। ਕਿਉਕਿ ਸਫਾਈ ਬੜੀ ਜਰੂਰੀ ਹੈ, ਅੱਜ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਦਿਨ ਪਹਿਲਾਂ ਆਖਿਆ ਸੀ ਕਿ ਭਾਰਤ ਦੇ ਸਾਰੇ ਲੋਕਾਂ ਨੂੰ ਇਸ ਸਫਾਈ ਮੁਹਿੰਮ ਵਿੱਚ ਹਿੱਸਾ ਲੈਣਾ ਚਾਹੀਦਾ ਹੈ।
ਜਲੰਧਰ ਦੇ ਬੱਸਸਟੈਂਡ ਸਮੇਤ ਸ਼ਹਿਰ ਦੇ ਵੱਖ-ਵੱਖ ਹਿਸਿਆਂ ਵਿੱਚ ਸਫਾਈ ਮਹਿੰਮ ਚਲਾਉਣ ਦੀਆਂ ਖਬਰਾਂ ਵੀ ਮਿਲੀਆਂ ਹਨ। ਸਕੂਲਾਂ ਦੇ ਵਿਦਿਆਰਥੀ ਅਤੇ ਕਈ ਕਾਲਜਾਂ ਦੇ ਵਿਦਿਆਰਥੀਆਂ ਨੇ ਸਾਰੇ ਸ਼ਹਿਰ ਨੂੰ ਆਪਣੇ ਘੇਰੇ ਵਿੱਚ ਲੈ ਕੇ ਸਫਾਈ ਮਹਿੰਮ ਚਲਾਈ। ਪ੍ਰਧਾਨਮੰਤਰੀ ਨੇ ਕਿਹਾ ਕਿ ਸਫਾਈ ਅਭਿਆਨ ਵਿੱਚ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ, ਸਗੋਂ ਸਾਨੂੰ ਸਾਰਿਆਂ ਨੂੰ ਸਫਾਈ ਮਹਿੰਮ ਵਿੱਚ ਹਿੱਸਾ ਲੈ ਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੱਭ ਤੋਂ ਪਹਿਲਾਂ ਆਪਣੇ ਘਰ ਤੋਂ ਹੀ ਸਫਾਈ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਗਲੀਮੁਹੱਲਾ ਫਿਰ ਤਹਿਸੀਲ ਪੱਧਰ ਅਤੇ ਜ਼ਿਲ੍ਹਾ ਪੱਧਰ ਤੋਂ ਲੈ ਕੇ ਆਪੋ ਆਪਣੇ ਸੂਬਿਆਂ ਨੂੰ ਸਫਾਈ ਮੁਹਿੰਮ ਨਾਲ ਜੋੜਣਾ ਚਾਹੀਦਾ ਹੈ। ਇਸ ਮੌਕੇ ਟ੍ਰਾਂਸਲਿੰਕ ਟਾਇਮਜ਼ ਦੇ ਮੁੱਖ ਸੰਪਾਦਕ ਕੁਲਵਿੰਦਰ ਸਿੰਘ ਘੁੰਮਣ, ਸੀਨੀਅਰ ਜਰਨਲਿਸਟ ਹਰਪ੍ਰੀਤ ਸਿੰਘ ਕਾਹਲੋਂ, ਆਰ.ਆਰ.ਕੇ.ਕੇ. ਦੇ ਲੂਥਰਾ ਸਮੇਤ ਜਸਬੀਰ ਸਿੰਘ ਭੰਗੂ ਸਮੇਤ ਹੋਰ ਵੀ ਕਈ ਲੋਕ ਹਾਜਰ ਸਨ।

LEAVE A REPLY