ਜਲੰਧਰ ਦੇ ਕਾਂਗਰਸੀ ਨੇਤਾ ਅਤੇ ਸ਼ਰਾਬ ਦਾ ਵੱਡਾ ਤੱਸਕਰ ਸੁੱਖਾ ਫੋਲੜੀਵਾਲ ਦੀ ਨਜਾਇਜ਼ ਸ਼ਰਾਬ ਫੜੀ ਗਈ

ਫਗਵਾੜੇ ਵਿੱਚ ਵੀ ਇਕ ਪੁਲਿਸ ਅਫਸਰ ਨੇ ਇਸਨੂੰ ਢਾਹ ਕੇ ਚਾੜ੍ਹਿਆ ਸੀ ਕੁਟਾਪਾ

0
109

ਜਲੰਧਰ (ਟੀ.ਐਲ.ਟੀ. ਨਿੳੂਜ਼ ਕ੍ਰਾਈਮ ਰਿਪੋਰਟਰ)- ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਦੋ ਤਰ੍ਹਾਂ ਦੇ ਭੂ ਮਾਫੀਆ ਕੰਮ ਕਰਦੇ ਹਨ, ਇਕ ਤਾਂ ਜ਼ਮੀਨਾਂ ਦਾ ਲੈਣ-ਦੇਣ ਅਤੇ ਦੂਸਰਾ ਨਸ਼ਿਆਂ ਨੇ ਮੱਤ ਮਾਰੀ ਹੋਈ ਹੈ। ਨਸ਼ਿਆਂ ਨਾਲ ਹੁਣ ਤੱਕ ਪੰਜਾਬ ਵਿੱਚ ਵੱਡੇ ਪੱਧਰ ਉਤੇ ਮੌਤਾਂ ਹੋ ਚੁਕੀਆਂ ਹਨ। ਇਹ ਕੋਈ ਇਕ ਸ਼ਹਿਰ ਦੀ ਗੱਲ ਨਹੀਂ ਸਗੋਂ ਪੂਰੇ ਪੰਜਾਬ ਵਿੱਚ ਨਸ਼ਿਆਂ ਦੇ ਤੱਸਕਰਾਂ ਨੇ ਲੋਕਾਂ ਦਾ ਜਿੳੂਣਾ ਹਰਾਮ ਕੀਤਾ ਹੋਇਆ ਹੈ। ਜੇਕਰ ਜਲੰਧਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਇਥੇ ਵੀ ਸਾਰੇ ਕੁਝ ਠੀਕ ਠਾਕ ਨਹੀਂ, ਇਸ ਸ਼ਹਿਰ ਵਿੱਚ ਵੀ ਪਿਛਲੇ ਸਮੇਂ ਦੌਰਾਨ ਨਸ਼ਿਆਂ ਨਾਲ ਕਈ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਅਤੇ ਕਈ ਨੌਜਵਾਨ ਹਸਪਤਾਲਾਂ ਦੀ ਨਸ਼ਾ ਛੱਡਣ ਲਈ ਖਾਖ ਛਾਣ ਰਹੇ ਹਨ। ਕੁਝ ਲੋਕਾਂ ਨੇ ਜਲੰਧਰ ਜ਼ਿਲ੍ਹੇ ਨੂੰ ਇੰਨ੍ਹਾਂ ਮਸ਼ਹੂਰ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਉਤੇ ਰਤਾ ਜਿੰਨਾ ਤਰਸ ਨਹੀਂ ਆਉਂਦਾ ਸਗੋਂ ਆਪਣੇ ਪ੍ਰਾਫਿਟ ਨੂੰ ਲੈ ਕੇ ਸਟੋਰਾਂ ਦੇ ਸਟੋਰ ਨਸ਼ਿਆਂ ਨਾਲ ਭਰ ਕੇ ਉਨ੍ਹਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾ ਕੇ ਖੁੱਦ ਦੇਖਦੇ ਹਨ ਕਿ ਕਿਤੇ ਉਨ੍ਹਾਂ ਦੇ ਨਸ਼ੇ ਦੀ ਚੋਰੀ ਤਾਂ ਨਹੀਂ ਕੀਤੀ ਜਾ ਰਹੀ।
ਨਸ਼ਿਆਂ ਨੂੰ ਲੈ ਕੇ ਜਲੰਧਰ ਦੇ ਇਕ ਕਾਂਗਰਸੀ ਨੇਤਾ, ਫੋਲੜੀਵਾਲ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਦਾ ਨਾਂਅ ਆਉਂਦਾ ਹੈ। ਇਸ ਨੇ ਆਪਣੇ ਸਟੋਰਾਂ ਵਿੱਚ ਇਸ ਤਰ੍ਹਾਂ ਸਟੋਰ ਕੀਤੀ ਹੋਈ ਹੈ ਜਿਵੇਂ ਕੀ ਭਾਰਤੀ ਸਰਹੱਦ ਉਤੇ ਭਾਰਤੀ ਫੌਜੀ ਦੁਸ਼ਮਣ ਨੂੰ ਸਬਕ ਸਿਖਾਉਣ ਲਈ ਗੋਲਾਬਾਰੂਦ ਰੱਖਦੇ ਹਨ। ਯਾਦ ਰਹੇ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਜਾਬ ਪੰਚਾਇਤ ਦੀ ਚੋਣਾਂ ਦੀ ਵੋਟਿੰਗ ਤੋਂ 6 ਦਿਨ ਪਹਿਲਾਂ ਐਕਸਾਇਜ ਟੀਮ ਨੇ ਫੌਲੜੀਵਾਲ ਵਿੱਚ ਸ਼ਰਾਬ ਦੇ ਇਸ ਵੱਡੇ ਤਸਕਰ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਸੁੱਖਾ ਦੇ ਫਾਰਮ ਹਾਉੁੂਸ ਉਤੇ ਰੇਡ ਕਰਕੇ ਵੱਡੇ ਪੱਧਰ ਉਤੇ ਸ਼ਰਾਬ ਫੜੀ ਹੈ। ਜਿਸਦੇ ਪੀਣ ਨਾਲ ਨੌਜਵਾਨ ਤਾਂ ਪਾਗਲ ਹੋਣੇ ਹੀ ਸਨ ਹੋ ਸਕਦਾ ਹੈ ਇਨ੍ਹਾਂ ਵਿੱਚੋਂ ਕੁਝ ਨੌਜਵਾਨ ਦੁਨੀਆਂ ਨੂੰ ਹੀ ਅਲਵਿਦਾ ਆਖ ਜਾਂਦੇ। ਸ਼ਰਾਬ ਤਸਕਰ ਕੋਲੋਂ ਬਰਾਮਦ ਪੇਟੀਆਂ ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਅਰੁਣਾਚਲ ਪ੍ਰਦੇਸ਼ ਦੀ ਸ਼ਰਾਬ ਬਰਾਮਦ ਕੀਤੀ ਗਈ ਹੈ। ਇਹ ਸ਼ਰਾਬ ਤਸਕਰ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਲੋਕਾਂ ਨੂੰ ਆਪਣੀ ਜੇਬ ਫੁਲ ਕਰਨ ਲਈ ਨੌਜਵਾਨਾਂ ਨੂੰ ਪਾਣੀ ਤਰ੍ਹਾਂ ਸ਼ਰਾਬ ਪਿਲਾ ਰਿਹਾ ਹੈ।
ਜਲੰਧਰ ਦੇ ਕੁਝ ਸੀਨੀਅਰ ਅਕਾਲੀ ਲੀਡਰਾਂ ਦਾ ਕਹਿਣਾ ਹੈ ਕਿ ਇਹ ਚੁਣਾਵੀ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਲਈ ਅਤੇ ਵੋਟਰਾਂ ਨੂੰ ਕਾਂਗਰਸ ਵੱਲ ਭੁਗਤਣ ਲਈ ਅਜਿਹੀ ਸ਼ਰਾਬ ਦਾ ਲਾਹਾ ਲੈਣਾ ਦੱਸਿਆ ਜਾ ਰਿਹਾ ਹੈ। ਇਸ ਸ਼ਰਾਬ ਵਿੱਚ ਰਾਇਲਸਟਾਗ, ਰਾਇਲਗੋਲਡ ਅਤੇ ਐਮਪੀਰੀਅਲ ਬਲੂ ਬਰਾਂਦ ਸਮੇਤ ਦੇਸੀ ਸ਼ਰਾਬ ਦੀਆਂ ਬੋਤਲਾਂ ਵੀ ਵੱਡੇ ਪੱਧਰ ਉਤੇ ਐਕਸਾਇਜ਼ ਮੈਹਕਮੇ ਨੇ ਫੜੀਆਂ ਹਨ ਥਾਣਾ ਸਦਰ ਦੀ ਪੁਲਿਸ ਨੇ ਇਸ ਕਾਂਗਰਸ ਨੇਤਾ ਸੁਖਵਿੰਦਰ ਸਿੰਘ ਉਰਫ ਸੁੱਖਾ ਅਤੇ ਉਸਦੇ ਭਰਾ ਸਤਵਿੰਦਰ ਸਿੰਘ ਉਰਫ ਸੋਨੂ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਉਹੀ ਸੁੱਖਾ ਹੈ ਜਿਸਨੂੰ ਕੁਝ ਅਰਸਾ ਪਹਿਲਾਂ ਫਗਵਾੜੇ ’ਚ ਇਕ ਡੀ.ਐਸ.ਪੀ. ਨੇ ਸੜਕ ’ਤੇ ਲੰਮਿਆਂ ਪਾ ਕੇ ਕੁੱਟਿਆ ਸੀ। ਯਾਦ ਰਹੇ ਕਿ ਇਸਦਾ ਧੰਦਾ ਕੁੱਝ ਕਾਂਗਰਸੀ ਲੀਡਰਾਂ ਦੇ ਸਰਪ੍ਰਸਤੀ ਹੇਠ ਚਲ ਰਿਹਾ ਹੈ। ਜਦੋਂ ਫਗਵਾੜਾ ਵਿੱਚ ਇਹ ਕਾਂਡ ਵਾਪਰਿਆ ਸੀ ਤਾਂ ਉਸ ਵੇਲੇ ਵੀ ਇਸ ਨਾਲ ਕੁਝ ਕਾਂਗਰਸੀ ਲੀਡਰ ਸਨ।
ਐਕਸਾਇਜ਼ ਅਤੇ ਟੈਕਸੇਸ਼ਨ ਵਿਭਾਗ ਦੀ ਜਲੰਧਰ-1 ਅਤੇ ਜਲੰਧਰ-2 ਦੀਆਂ ਟੀਮਾਂ ਨੂੰ ਸਾਂਝਾ ਆਪ੍ਰੇਸ਼ਨ ਕਰਕੇ ਪਿਛਲੇ ਦਿਨੀਂ ਫੌਲੜੀਵਾਲ ਵਿੱਚ ਇਸ ਨਸ਼ਾ ਤਸਕਰ ਦੇ ਫਾਰਮਹਾੳੂਸ ਉਤੇ ਰੇਡ ਕੀਤੀ। ਇਹ ਸ਼ਰਾਬ ਦੀਆਂ ਪੇਟੀਆਂ ਐਸ.ਯੂ.ਵੀ. ਇਕ ਮਿੰਨੀ ਟਰੱਕ ਅਤੇ ਇਕ ਟਰੈਕਟਰ ਟਰਾਲੀ ਵਿਚੋਂ ਬਰਾਮਦ ਕੀਤੀਆਂ ਗਈਆਂ ਸਨ ਇਸ ਤੋਂ ਇਲਾਵਾ ਉਸਦੇ ਹੋਰ ਵੀ ਕਈ ਫਾਰਮ ਹਨ ਜਿਥੇ ਉਹ ਸ਼ਰਾਬ ਲੁਕੋ ਕੇ ਰੱਖਦਾ ਹੈ ਪੁਲਿਸ ਦੇ ਮੁਤਾਬਿਕ ਉਕਤ ਫਾਰਮ ਹਾੳੂਸ ਵਿੱਚ ਆਪਣਾ ਦੀ ਅਹਾਤਾ ਬਣਾ ਕੇ ਲੋਕਾਂ ਨੂੰ ਸ਼ਰਾਬ ਵੇਚੀ ਜਾਂਦੀ ਹੈ ਅਤੇ ਪਿਲਾਈ ਵੀ ਜਾਂਦੀ ਹੈ। ਇਲਾਕੇ ਦੇ ਲੋਕਾਂ ਸਮੇਤ ਕਈ ਸ਼ਰਾਬ ਠੇਕੇਦਾਰਾਂ ਨੇ ਪੁਲਿਸ ਅਤੇ ਐਕਸਾਈਜ਼ ਟੈਕਸੇਸ਼ਨ ਵਿਭਾਗ ਸਾਹਮਣੇ ਇਸ ਸ਼ਰਾਬ ਤਸਕਰ ਦਾ ਰੋਣਾ ਰੋਇਆ ਸੀ। ਇਥੇ ਇਹ ਵੀ ਚਰਚਾ ਹੋਈ ਸੀ ਕਿ ਸ਼ਰਾਬ ਵਧੇਰੇ ਫੜੀ ਗਈ ਜਦੋਂਕਿ ਦੱਸੀ ਗਈ ਘੱਟ। ਕਾਂਗਰਸ ਸਰਕਾਰ ਬਣਨ ਵੇਲੇ ਇਸ ਨਸ਼ਾ ਤਸਕਰ ਨੇ ਇਕ ਸੀਨੀਅਰ ਕਾਂਗਰਸੀ ਲੀਡਰ ਨੂੰ ਖੁਸ਼ ਕਰਨ ਲਈ ਵੱਡੇ ਪੱਧਰ ਉਤੇ ਪਾਰਟੀ ਕੀਤੀ ਸੀ। ਜਦੋਂਕਿ ਦੂਜੇ ਕਾਂਗਰਸੀ ਨੂੰ ਲਤਾੜਨ ਲਈ ਸੁੱਖੇ ਨੇ ਇਹ ਮੈਸਿਜ ਦਿੱਤਾ ਕਿ ਉਸਦੀਆਂ ਸ਼ੁਭ ਇਛਾਵਾਂ ਪਾਰਟੀ ਦੇਣ ਵਾਲੇ ਆਗੂ ਨਾਲ ਹਨ। ਯਾਦ ਰਹੇ ਕਿ ਸੁੱਖਾ ਫੌਲੜੀ ਵਾਲ ਸੀਨੀਅਰ ਕਾਂਗਰਸੀ ਨੇਤਾ ਮਹਿੰਦਰ ਸਿੰਘ ਕੇ.ਪੀ. ਅਤੇ ਜਗਬੀਰ ਸਿੰਘ ਬਰਾੜ ਦਾ ਕਰੀਬੀ ਮੰਨਿਆ ਜਾਂਦਾ ਹੈ। ਸਰਕਾਰ ਦਾ ਨਿਯਮ ਇਹ ਕਹਿੰਦਾ ਹੈ। ਤਿੰਨ ਬੋਤਲਾਂ ਤੋਂ ਵਧੇਰੇ ਸ਼ਰਾਬ ਖਰੀਦਣ ਲਈ ਲਾਇਸੈਂਸ ਦੀ ਜਰੂਰਤ ਪੈਂਦੀ ਹੈ ਪਰ ਦੂਸਰੇ ਰਾਜਾਂ ਤੋਂ ਗੱਡੀਆਂ ਭਰ-ਭਰ ਕੇ ਲਿਆਉਣ ਵਾਲਾ ਇਹ ਸ਼ਰਾਬ ਤਸਕਰ ਕਿਸੇ ਦੀ ਪ੍ਰਵਾਹ ਕੀਤੇ ਵਗੈਰ ਲੋਕਾਂ ਨੂੰ ਸ਼ਰਾਬ ਵਰਤਾਈ ਜਾ ਰਿਹਾ ਹੈ।

ਸੁੱਖਾ ਫੌਲੜੀਵਾਲ ਨੇ ਕੁੱਝ ਅਰਸਾ ਪਹਿਲਾਂ ਬੱਸ ਅੱਡੇ ’ਚ “ਟ੍ਰਾਂਸਲਿੰਕ ਟਾਈਮਜ਼” ਦੇ ਦਫ਼ਤਰ ਉਤੇ ਧਾਵਾ ਬੋਲ ਕੇ ਵੱਡਾ ਨੁਕਸਾਨ ਕੀਤਾ ਸੀ। ਜਿਸਦੀ ਸ਼ਿਕਾਇਤ ਬੱਸ ਅੱਡੇ ਦੀ ਪੁਲਿਸ ਚੌਂਕੀ ਵਿੱਚ ਕੀਤੀ ਸੀ, ਇਸ ਨੇ ਆਪਣੀ ਗੱਲਤੀ ਮੁਆਫ ਕਰਨ ਲਈ ਮੁਆਫੀ ਵੀ ਮੰਗੀ ਸੀ ਅਤੇ ਅੱਗੇ ਤੋਂ ਅਜਿਹਾ ਕਾਰਾ ਨਾ ਕਰਨ ਦਾ ਪ੍ਰਣ ਵੀ ਲਿਆ ਸੀ।

LEAVE A REPLY