ਅਜਨਾਲਾ : ਦੋ ਨੌਜਵਾਨਾਂ ਸੁੱਟਿਆ ਵਿਦਿਆਰਥਣ ਉਤੇ ਤੇਜ਼ਾਬ

0
268

ਅਜਨਾਲਾ (ਟੀ.ਐਲ.ਟੀ. ਨਿੳੂਜ਼)- ਸਥਾਨਕ ਸ਼ਹਿਰ ਤੋਂ ਥੋੜੀ ਦੂਰੀ ‘ਤੇ ਪੈਂਦੇ ਪਿੰਡ ਥੋਬਾ ‘ਚ ਕਾਲਜ ਤੋਂ ਵਾਪਸ ਆ ਰਹੀ ਇਕ ਵਿਦਿਆਰਥਣ ‘ਤੇ ਦੋ ਨੌਜਵਾਨਾਂ ਨੇ ਤੇਜ਼ਾਬ ਸੁੱਟ ਦਿੱਤਾ। ਸੂਤਰਾਂ ਅਨੁਸਾਰ ਦੁਪਹਿਰ ਸਮੇਂ ਇਕ ਵਿਦਿਆਰਥਣ ਰੋਜ਼ਾਨਾ ਵਾਂਗ ਕਾਲਜ ਬੱਸ ‘ਚ ਸਵਾਰ ਹੋ ਕੇ ਆਪਣੇ ਘਰ ਆ ਰਹੀ ਸੀ, ਜਦੋਂ ਉਹ ਪਿੰਡ ਥੋਬੇ ਉਤਰੀ ਅਤੇ ਆਪਣੇ ਪਿੰਡ ਮਲਕਪੁਰ ਜਾਣ ਲੱਗੀ ਤਾਂ ਮੋਟਰਸਾਈਕਲ ‘ਤੇ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਉਪਰ ਤੇਜ਼ਾਬ ਸੁੱਟ ਦਿੱਤਾ। ਤੇਜ਼ਾਬ ਸੁੱਟਣ ਕਾਰਨ ਉਕਤ ਵਿਦਿਆਰਥਣ ਕਾਫੀ ਜ਼ਖਮੀ ਹੋ ਗਈ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਲੋਂ ਤੁਰੰਤ ਵਿਦਿਆਰਥਣ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਵਾਰਦਾਤ ਤੋਂ ਬਾਅਦ ਪੁਲਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।

LEAVE A REPLY