ਹਲਕਾ ਇੰਚਾਰਜ ਸ. ਅਰਵਿੰਦਰ ਸਿੰਘ ਵੱਲੋਂ ਬੀਬੀ ਪਲਵਿੰਦਰ ਕੌਰ ਦੇ ਚੋਣ ਦਫ਼ਤਰ ਦਾ ਉਦਘਾਟਨ

0
111

ਚੋਲਾਂਗ (ਟੀ.ਐਲ.ਟੀ. ਨਿੳੂਜ਼)- ਟਾਂਡਾ ਬਲਾਕ ਦੇ ਜੋਨ ਨੰ. 5 ਜੋੜਾ ਜੋਨ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਬੀਬੀ ਪਲਵਿੰਦਰ ਕੌਰ ਦੇ ਚੋਣ ਦਫਤਰ ਦਾ ਉਦਘਾਟਨ ਹਲਕਾ ਇੰਚਾਰਜ ਸ. ਅਰਵਿੰਦਰ ਸਿੰਘ ਰਸੂਲਪੁਰ ਨੇ ਕੀਤਾ। ਸੈਣੀ ਰਿਜ਼ੋਰਟ ਵਿੱਚ ਖੋਲੇ ਸਣੇ ਚੋਣ ਦਫਤਰ ਦੇ ਉਦਘਾਟਨ ਮੌਕੇ ਬੋਲਦਿਆਂ ਸ. ਅਰਵਿੰਦਰ ਸਿੰਘ ਰਸੂਲਪੁਰ ਨੇ ਕਿਹਾ ਕਿ ਅਜੇ ਪੰਜਾਬ ਸਰਕਾਰ ਵਿਰੋਧੀ ਹਨੇਰੀ ਚਲ ਰਹੀ ਹੈ ਜਿਸ ਸਦਕਾ ਅਕੀਲ-ਭਾਜਪਾ ਗਠਬੰਦਨ ਦੇ ਉਮੀਦਵਾਰ ਭਾਰੀ ਜਿੱਤਾਂ ਦਰਜ ਕਰਵਾਉਣਗੇ। ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ. ਸੁਖਵਿੰਦਰ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਗਠਬੰਧਨ ਦੇ ਉਮੀਦਵਾਰ ਲੋਕਾਂ ਦੇ ਹਰਮਨ ਪਿਆਰੇ ਉਮੀਦਵਾਰ ਹਨ ਜਿਸ ਨੂੰ ਪਿੰਡਾਂ ਦੇ ਲੋਕਾਂ ਵੱਲੋਂ ਵੱਡਾ ਸਮਰਥਨ ਪ੍ਰਾਪਰਤ ਹੋ ਰਿਹਾ ਹੈ। ਇਸ ਮੌਕੇ ’ਤੇ ਬਿਕਰਮਜੀਤ ਸਿੰਘ ਡੀ.ਸੀ, ਭੁਪਿੰਦਰ ਸਿੰਘ, ਗੁਰਤਿੰਦਰ ਸਿੰਘ, ਜਸਵਿੰਦਰ ਸਿੰਘ, ਸਵਰਨ ਸਿੰਘ, ਪਲਵਿੰਦਰ ਸਿੰਘ, ਿਪਾਲ ਸਿੰਘ, ਮੰਨਾ ਜੋੜਾ, ਰਤਨ ਸਿੰਘ, ਅਮਰਜੀਤ ਸਿੰਘ ਖੋਪਰ ਆਦਿ ਹਾਜਰ ਸਨ।

LEAVE A REPLY